ਮਿਊਚੁਅਲ ਫੰਡ ਉਦਯੋਗ ਨੇ ਅਕਤੂਬਰ ''ਚ ਜੋੜੇ ਛੇ ਲੱਖ ਖਾਤੇ

11/19/2019 5:00:24 PM

ਨਵੀਂ ਦਿੱਲੀ—ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇ ਵਿਚਕਾਰ ਅਕਤੂਬਰ ਮਹੀਨੇ 'ਚ ਮਿਊਚੁਅਲ ਫੰਡ ਉਦਯੋਗ 'ਚ ਛੇ ਲੱਖ ਤੋਂ ਜ਼ਿਆਦਾ ਨਵੇਂ ਨਿਵੇਸ਼ਕ ਖਾਤੇ ਜੁੜੇ। ਪਿਛਲੇ ਤਿੰਨ ਮਹੀਨੇ 'ਚ ਅਕਤੂਬਰ 'ਚ ਇਹ ਸਭ ਤੋਂ ਜ਼ਿਆਦਾ ਨਵੇਂ ਨਿਵੇਸ਼ਕ ਖਾਤੇ ਖੁੱਲ੍ਹੇ ਹਨ। ਮਿਊਚੁਅਲ ਫੰਡ ਉਦਯੋਗ ਨੇ ਸਤੰਬਰ 'ਚ 3.45 ਲੱਖ ਨਵੇਂ ਖਾਤੇ, ਅਗਸਤ 'ਚ 4.8 ਲੱਖ ਨਵੇਂ ਖਾਤੇ ਅਤੇ ਜੁਲਾਈ 'ਚ 10 ਲੱਖ ਤੋਂ ਜ਼ਿਆਦਾ ਨਵੇਂ ਖਾਤੇ ਜੋੜੇ ਸਨ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ੍ਹਾਂ ਇੰਡੀਆ ਦੇ ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ 'ਚ ਨਿਵੇਸ਼ਕ ਖਾਤਿਆਂ ਦੀ ਗਿਣਤੀ ਵਧ ਕੇ 8,62,56,880 'ਤੇ ਪਹੁੰਚ ਗਈ ਹੈ। ਸਤੰਬਰ ਅੰਤ 'ਚ ਇਨ੍ਹਾਂ ਦੀ ਗਿਣਤੀ 8,56,26,244 ਰਹੀ ਸੀ। ਇਹ 6.3 ਲੱਖ ਨਵੇਂ ਖਾਤਿਆਂ ਦਾ ਵਾਧਾ ਹੈ। ਵਰਣਨਯੋਗ ਹੈ ਕਿ ਪਿਛਲੇ ਮਹੀਨੇ ਦੇ ਦੌਰਾਨ ਬੀ.ਐੱਸ.ਈ. ਦਾ ਸੈਂਸੈਕਸ ਕਰੀਬ ਚਾਰ ਫੀਸਦੀ ਮਜ਼ਬੂਤ ਹੋਇਆ ਹੈ।

Aarti dhillon

This news is Content Editor Aarti dhillon