ਜੀਓ-ਫੇਸਬੁੱਕ ਡੀਲ ਤੋਂ ਬਾਅਦ ਮੁਕੇਸ਼ ਅੰਬਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

04/23/2020 1:44:03 PM

ਨਵੀਂ ਦਿੱਲੀ - ਫੇਸਬੁੱਕ ਨੇ ਰਿਲਾਇੰਸ ਜਿਓ (ਫੇਸਬੁੱਕ-ਰਿਲਾਇੰਸ ਡੀਲ) ਦੀ 9.99% ਹਿੱਸੇਦਾਰੀ 5.7 ਅਰਬ ਵਿਚ ਖਰੀਦ ਲਈ ਹੈ। ਇਸ ਡੀਲ ਤੋਂ ਬਾਅਦ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਣ ਤੱਕ ਜੈਕ ਮਾ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਸੀ ਪਰ ਹੁਣ ਮੁਕੇਸ਼ ਅੰਬਾਨੀ ਨੇ ਉਸ ਨੂੰ ਪਿੱਛੇ ਛੱਡ ਦਿੱਤਾ ਹੈ। ਫੇਸਬੁੱਕ ਸਾਲ 2014 ਵਿਚ ਵਟਸਐਪ ਦੀ ਪ੍ਰਾਪਤੀ ਤੋਂ ਬਾਅਦ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਬਣ ਗਈ ਹੈ। ਇਸ ਡੀਲ ਤੋਂ ਬਾਅਦ ਬੁੱਧਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 9.83% ਦੀ ਤੇਜ਼ੀ ਨਾਲ 1359 ਰੁਪਏ ਦੇ ਪੱਧਰ 'ਤੇ ਬੰਦ ਹੋਏ।

ਫੇਸਬੁੱਕ ਦੀ ਇਸ ਡੀਲ ਨਾਲ ਅੰਬਾਨੀ ਦੀ ਜਾਇਦਾਦ 4 ਅਰਬ ਡਾਲਰ ਵਧ ਕੇ 49 ਅਰਬ ਡਾਲਰ ਹੋ ਗਈ ਹੈ। ਇਸ ਡੀਲ ਦੇ ਨਾਲ ਹੀ ਮੁਕੇਸ਼ ਅੰਬਾਨੀ ਦੀ ਦੌਲਤ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਦੇ ਮੁਕਾਬਲੇ 3 ਅਰਬ ਡਾਲਰ ਜ਼ਿਆਦਾ ਹੋ ਗਈ ਹੈ। ਬਲੂਮਬਰਗ ਦੇ ਅੰਕੜਿਆਂ ਅਨੁਸਾਰ ਮੰਗਲਵਾਰ 21 ਅਪ੍ਰੈਲ ਤੱਕ ਮੁਕੇਸ਼ ਅੰਬਾਨੀ ਦੀ ਦੌਲਤ ਵਿਚ 14 ਅਰਬ ਡਾਲਰ ਤੱਕ ਦੀ ਗਿਰਾਵਟ ਆਈ ਸੀ। ਇਸ ਦੇ ਨਾਲ ਹੀ ਮੰਗਲਵਾਰ ਨੂੰ ਜੈਕਮਾ ਦੀ ਦੌਲਤ ਵਿਚ 1 ਅਰਬ ਡਾਲਰ ਦੀ ਕਮੀ ਸੀ।

ਇਹ ਵੀ ਪੜ੍ਹੋ: ਪੰਜਾਬ ਵਿਚ ਕੋਰੋਨਾ ਨੂੰ ਹਰਾਉਣ ਵਾਲੇ 21 ਫੀਸਦੀ ਬਜ਼ੁਰਗ, ਸਭ ਤੋਂ ਵਧ ਨੌਜਵਾਨ ਵੀ ਠੀਕ ਹੋਏ

4.75 ਲੱਖ ਕਰੋੜ ਰੁਪਏ ਤੱਕ ਦੀ ਹੋ ਗਈ ਜੀਓ

ਫੇਸਬੁੱਕ ਨੇ ਰਿਲਾਇੰਸ ਜਿਓ ਵਿਚ 43,574 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਫੇਸਬੁੱਕ, ਜਿਓ ਪਲੇਟਫਾਰਮਸ ਵਿਚ 9.99 ਪ੍ਰਤੀਸ਼ਤ ਹਿੱਸੇਦਾਰੀ ਖਰੀਦੇਗੀ। ਕਿਸੇ ਕੰਪਨੀ ਵਿਚ ਘੱਟ ਗਿਣਤੀ ਹਿੱਸੇਦਾਰੀ ਲਈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੋਵੇਗਾ। ਫੇਸਬੁੱਕ ਦੇ ਨਿਵੇਸ਼ ਤੋਂ ਬਾਅਦ ਜਿਓ ਪਲੇਟਫਾਰਮਸ ਦਾ ਮੁੱਲ ਲਗਭਗ 4.75 ਲੱਖ ਕਰੋੜ ਰੁਪਏ ਹੋਵੇਗਾ। ਕਿਸੇ ਵੀ ਭਾਰਤੀ ਕੰਪਨੀ ਵਿਚ ਘੱਟ ਗਿਣਤੀ ਹਿੱਸੇਦਾਰੀ ਲਈ ਇਹ ਹੁਣ ਤਕ ਦਾ ਸਭ ਤੋਂ ਵੱਡਾ ਐਫ.ਡੀ.ਆਈ. ਹੈ। ਜੀਓ ਪਲੇਟਫਾਰਮ ਲਈ ਪ੍ਰੀ ਮਨੀ ਐਂਟਰਪ੍ਰਾਇਜ਼ਿਜ਼ ਵੈਲਿਊ ਕਰੀਬ 66 ਅਰਬ ਡਾਲਰ ਹੋਵੇਗੀ। ਇਸ ਸਾਂਝੇਦਾਰੀ ਨਾਲ ਲੋਕਾਂ ਅਤੇ ਕਾਰੋਬਾਰ ਲਈ ਵਿਸ਼ਾਲ ਮੌਕੇ ਪੈਦਾ ਹੋਣਗੇ।

ਇਹ ਵੀ ਪੜ੍ਹੋ: ਜੀਓ- ਫੇਸਬੁੱਕ ਡੀਲ ਨਾਲ 3 ਕਰੋੜ ਦੁਕਾਨਦਾਰਾਂ ਨੂੰ ਹੋਵੇਗਾ ਫਾਇਦਾ : ਮੁਕੇਸ਼ ਅੰਬਾਨੀ

ਡਿਜੀਟਲ ਇੰਡੀਆ ਮਿਸ਼ਨ ਪੂਰਾ ਹੋਵੇਗਾ

ਰਿਲਾਇੰਸ ਇੰਡਸਟਰੀਜ਼ (ਆਰਆਈਐਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਲੰਬੇ ਸਮੇਂ ਦੀ ਭਾਈਵਾਲੀ ਦੋ ਤਹਿਤ ਫੇਸਬੁੱਕ ਦਾ ਸਵਾਗਤ ਕੀਤਾ। ਅੰਬਾਨੀ ਨੇ ਕਿਹਾ ਹੈ ਕਿ ਫੇਸਬੁੱਕ ਨਾਲ ਕੀਤਾ ਇਹ ਸਮਝੌਤਾ ਡਿਜੀਟਲ ਇੰਡੀਆ ਦੇ ਮਿਸ਼ਨ ਨੂੰ ਪੂਰਾ ਕਰੇਗਾ।
 

Harinder Kaur

This news is Content Editor Harinder Kaur