ਮਦਰ ਡੇਅਰੀ ਨੇ ਲਾਂਚ ਕੀਤਾ ਗਾਂ ਦੇ ਦੁੱਧ ਦਾ ਦਹੀਂ, ਮਿਲੇਗਾ 100 ਤੇ 400 ਗ੍ਰਾਮ ਦੀ ਪੈਕਿੰਗ ''ਚ

09/04/2018 11:38:19 AM

ਨਵੀਂ ਦਿੱਲੀ — ਦੁੱਧ ਅਤੇ ਦੁੱਧ ਉਤਪਾਦਾਂ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਮਦਰ ਡੇਅਰੀ ਫਰੂਟ ਐਂਡ ਵੈਜੀਟੇਬਲ ਨੇ ਦਿੱਲੀ ਐੱਨ.ਸੀ.ਆਰ. ਅਤੇ ਉੱਤਰ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿਚ ਗਾਂ ਦੇ ਦੁੱਧ ਦਾ ਦਹੀਂ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ।

ਮਿਲੇਗਾ 100 ਤੇ 400 ਗ੍ਰਾਮ ਦੀ ਪੈਕਿੰਗ 'ਚ 

ਕੰਪਨੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦਹੀਂ 100 ਗ੍ਰਾਮ ਅਤੇ 400 ਗ੍ਰਾਮ ਦੇ ਕੱਪ ਦੀ ਪੈਕਿੰਗ ਵਿਚ ਉਪਲੱਬਧ ਹੋਵੇਗਾ। 'ਕਾਓ ਮਿਲਕ ਦਹੀਂ' ਕੈਲਸ਼ੀਅਮ ਅਤੇ ਪ੍ਰੋਟੀਨ ਦੇ ਗੁਣਾ ਨਾਲ ਭਰਪੂਰ ਹੁੰਦਾ ਹੈ। ਇਸ 'ਚ ਮੌਜੂਦ ਪ੍ਰੋਟੀਨ, ਫੈਟ ਅਤੇ ਲੈਕਟਿਕ ਐਸਿਡ ਪਾਚਣ ਸ਼ਕਤੀ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰੇਗਾ।

ਪਹਿਲੇ ਮਿਲਦੇ ਸਨ ਇਸ ਤਰ੍ਹਾਂ ਦੇ ਦਹੀਂ

ਮਦਰ ਡੇਅਰੀ ਨੇ ਇਸ ਦੇ ਨਾਲ ਹੀ ਆਪਣੇ ਦਹੀਂ ਪੋਰਟਫੋਲਿਓ ਨੂੰ ਮਜ਼ਬੂਤ ਬਣਾਇਆ ਹੈ ਜਿਸ ਵਿਚ ਪਹਿਲਾਂ ਤੋਂ ਹੀ ਅਲਟੀਮੇਟ ਦਹੀਂ, ਕਲਾਸਿਕ ਦਹੀਂ, ਸਲਿੱਮ ਦਹੀਂ ਅਤੇ ਐਡਵਾਂਸ(ਪ੍ਰੋਬਾਇਓਟਿਕ) ਦਹੀਂ ਮੌਜੂਦ ਹੈ।

ਉੱਤਰ ਭਾਰਤ ਤੋਂ ਹੋਵੇਗੀ ਸ਼ੁਰੂਆਤ

ਕੰਪਨੀ ਨੇ ਕਿਹਾ ਕਿ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਗਾਂ ਦੇ ਦੁੱਧ ਅਤੇ ਇਸਦੇ ਉਤਪਾਦਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਹੁਣ ਗਾਂ ਦੇ ਦੁੱਧ ਦਾ ਦਹੀਂ ਪੇਸ਼ ਕੀਤਾ ਗਿਆ ਹੈ। ਇਹ ਦਹੀਂ ਸਾਰੇ ਰਿਟੇਲ, ਮਲਟੀ ਰਿਟੇਲ ਫਾਰਮੈਟ ਅਤੇ ਮਦਰ ਡੇਅਰੀ ਦੇ ਐਕਸਕਲੂਸਿਵ ਨੈੱਟਵਰਕ 'ਤੇ ਉਪਲੱਬਧ ਹੋਵੇਗੀ। ਸ਼ੁਰੂਆਤ ਵਿਚ ਉੱਤਰ ਭਾਰਤ ਦੇ ਪ੍ਰਮੁੱਖ ਬਾਜ਼ਾਰਾਂ 'ਚ ਪੇਸ਼ ਕਰਨ ਦੇ ਨਾਲ ਹੀ ਕੰਪਨੀ ਦੀ ਯੋਜਨਾ ਇਸ ਨਵੇਂ ਦਹੀਂ ਨੂੰ ਦੇਸ਼ ਦੇ ਹੋਰ ਖੇਤਰਾਂ ਵਿਚ ਵੀ ਉਪਲੱਬਧ ਕਰਵਾਉਣ ਦੀ ਯੋਜਨਾ ਹੈ।