ਨੋਟਬੰਦੀ ਤੋਂ ਬਾਅਦ ਚਲਨ ਤੋਂ 15 ਲੱਖ ਕਰੋਡ਼ ਰੁਪਏ ਵਾਪਸ ਪਰਤੇ

07/15/2019 11:28:23 PM

ਨਵੀਂ ਦਿੱਲੀ— ਨੋਟਬੰਦੀ ਤੋਂ ਬਾਅਦ ਵਿੱਤੀ ਸਾਲ 2016-17 ’ਚ ਕੁਲ 15,31,073 ਕਰੋਡ਼ ਰੁਪਏ ਮੁੱਲ ਦੇ ਨੋਟ ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਕੋਲ ਵਾਪਸ ਆਏ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ। ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਨੂੰ ਝਟਕਾ ਦੇਣ ਲਈ ਕੇਂਦਰ ਸਰਕਾਰ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ।

ਅਨੁਪਾਤ ਦੇ ਆਧਾਰ ’ਤੇ ਐੱਨ. ਪੀ. ਏ. ਅਤੇ ਨੋਟਬੰਦੀ ਦੇ ਅੰਤਿਮ ਸਮੇਂ ਤੋਂ ਲੈ ਕੇ ਹੁਣ ਤੱਕ ਕੁਲ ਜੀ. ਡੀ. ਪੀ. ਨੂੰ ਲੈ ਕੇ ਪੁੱਛੇ ਗਏ ਇਕ ਹੋਰ ਸਵਾਲ ਦੇ ਜਵਾਬ ’ਚ ਠਾਕੁਰ ਨੇ ਕਿਹਾ, ‘‘ਗਲੋਬਲ ਆਪ੍ਰੇਸ਼ਨਸ ’ਤੇ ਆਰ. ਬੀ. ਆਈ. ਦੇ ਅੰਕੜਿਆਂ ਮੁਤਾਬਕ ਅਨੁਸੂਚਿਤ ਵਪਾਰਕ ਬੈਂਕਾਂ ਦੇ ਕੁਲ ਐੱਨ. ਪੀ. ਏ. ਅਤੇ ਕੁਲ ਕਰਜ਼ੇ ਦਾ ਅਨੁਪਾਤ 31 ਦਸੰਬਰ 2016 ਨੂੰ 9.20 ਅਤੇ 31 ਮਾਰਚ 2019 ਨੂੰ 9.08 ਫ਼ੀਸਦੀ ਸੀ।’’

Inder Prajapati

This news is Content Editor Inder Prajapati