1600 ਤੋਂ ਜ਼ਿਆਦਾ ਬੇਨਾਮੀ ਲੈਣ-ਦੇਣ ਦਾ ਪਤਾ ਚੱਲਿਆ: ਸਰਕਾਰ

03/14/2018 10:41:49 AM

ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਆਮਦਨ ਟੈਕਸ ਵਿਭਾਗ ਨੇ ਇਸ ਸਾਲ 28 ਫਰਵਰੀ ਤੱਕ 1600 ਤੋਂ ਜ਼ਿਆਦਾ ਬੇਨਾਮੀ ਲੈਣ-ਦੇਣ ਦਾ ਪਤਾ ਲਗਾਇਆ ਹੈ। ਵਿੱਤੀ ਸੂਬਾ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਨਰੇਸ਼ ਗੁਜਰਾਲ ਦੇ ਇਕ ਪ੍ਰਸ਼ਨ ਦੇ ਲਿਖਿਤ ਉੱਤਰ 'ਚ ਇਹ ਜਾਣਕਾਰੀ ਦਿੱਤੀ। 
ਉਨ੍ਹਾਂ ਦੱਸਿਆ ਕਿ ਫਰਵਰੀ 2018 ਤੱਕ 1600 ਤੋਂ ਜ਼ਿਆਦਾ ਲੈਣ-ਦੇਣ ਦਾ ਪਤਾ ਲਗਾਉਣ ਤੋਂ ਇਲਾਵਾ, ਬੇਨਾਮੀ, ਸੰਪਤੀਆਂ ਦੀ ਕੁਰਕੀ ਲਈ 1500 ਤੋਂ ਜ਼ਿਆਦਾ ਮਾਮਲਿਆਂ 'ਚ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਅਤੇ 1200 ਤੋਂ ਜ਼ਿਆਦਾ ਮਾਮਲਿਆਂ 'ਚ ਕੁਰਕੀ ਵੀ ਕੀਤੀ ਜਾ ਚੁੱਕੀ ਹੈ। ਸ਼ੁਕਲਾ ਨੇ ਦੱਸਿਆ ਕਿ ਕੁਰਕੀ ਕੀਤੀਆਂ ਜਾਣ ਵਾਲੀਆਂ ਸੰਪਤੀਆਂ ਦਾ ਮੁੱਲ 3900 ਕਰੋੜ ਰੁਪਏ ਤੋਂ ਜ਼ਿਆਦਾ ਹੈ। 
ਉਨ੍ਹਾਂ ਨੇ ਰਾਮ ਕੁਮਾਰ ਕਸ਼ਯਪ ਦੇ ਪ੍ਰਸ਼ਨ ਦੇ ਲਿਖਿਤ ਉੱਤਰ 'ਚ ਦੱਸਿਆ ਕਿ ਆਮਦਨ ਵਿਭਾਗ ਨੇ ਆਪਰੇਸ਼ਨ ਕਲੀਨ ਮਨੀ ਦੇ ਤਿੰਨ ਪੜ੍ਹਾਆਂ 'ਚ 22.69 ਲੱਖ ਅਜਿਹੇ ਵਿਅਕਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦਾ ਟੈਕਸ ਪ੍ਰੋਫਾਇਲ ਉਨ੍ਹਾਂ ਵਲੋਂ ਨੋਟਬੰਦੀ ਦੌਰਾਨ ਜਮ੍ਹਾ ਕੀਤੀ ਗਈ ਧਨ ਰਾਸ਼ੀ ਨਾਲ ਮੇਲ ਨਹੀਂ ਖਾਂਦਾ ਹੈ। ਸ਼ੁਕਲਾ ਮੁਤਾਬਕ ਨੋਟਬੰਦੀ ਦੇ ਸਮੇਂ ਇਨ੍ਹਾਂ 22.69 ਲੱਖ ਟੈਕਸਦਾਤਾਵਾਂ ਦੇ ਮਾਮਲੇ 'ਚ ਬੈਂਕ ਖਾਤਿਆਂ 'ਚ ਕੁੱਲ 5.27 ਕਰੋੜ ਦੀ ਧਨਰਾਸ਼ੀ ਜਮ੍ਹਾ ਪਾਈ ਗਈ ਹੈ।