ਵਿਦੇਸ਼ ਤੋਂ ਪੈਸਾ ਜੁਟਾਉਣਾ ਹੋਵੇਗਾ ਆਸਾਨ, ਕੰਪਨੀਆਂ ਦੀ ਡਾਇਰੈਕਟ ਲਿਸਟਿੰਗ ਦਾ ਪ੍ਰਸਤਾਵ

12/04/2018 7:50:03 PM

ਨਵੀਂ ਦਿੱਲੀ—ਛੇਤੀ ਹੀ ਭਾਰਤੀ ਕੰਪਨੀਆਂ ਵਿਦੇਸ਼ੀ ਸਟਾਕ ਐਕਸਚੇਂਜਾਂ ਵਿਚ ਲਿਸਟਿੰਗ ਕਰਾ ਕੇ ਪੈਸਾ ਜੁਟਾ ਸਕਣਗੀਆਂ । ਇਕ ਉੱਚ ਪੱਧਰੀ ਪੈਨਲ ਨੇ ਸਟਾਕ ਮਾਰਕੀਟ ਰੈਗੂਲੇਟਰ (ਸੇਬੀ) ਨੂੰ ਅਜਿਹਾ ਸੁਝਾਅ ਦਿੱਤਾ । ਪੈਨਲ ਨੇ ਸਿਫਾਰਿਸ਼ ਕੀਤੀ ਕਿ ਭਾਰਤੀ ਕੰਪਨੀਆਂ ਨੂੰ ਸਿੱਧੇ ਵਿਦੇਸ਼ੀ ਸਟਾਕ ਐਕਸਚੇਂਜਾਂ ਵਿਚ ਅਤੇ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿਚ ਲਿਸਟਿੰਗ ਦੀ ਆਗਿਆ ਦਿਅਤੀ ਜਾਣੀ ਚਾਹੀਦੀ ਹੈ।
ਫਿਲਹਾਲ ਭਾਰਤੀ ਕੰਪਨੀਆਂ ਡਿਪਾਜਿਟਰੀ ਰਿਸੀਟਸ ਦੇ ਮਾਧਿਅਮ ਤੋਂ ਵਿਦੇਸ਼ ਵਿਚ ਆਪਣੇ ਸ਼ੇਅਰਾਂ ਦੀ ਲਿਸਟਿੰਗ ਕਰਵਾ ਸਕਦੀਆਂ ਹਨ ਜਦੋਂ ਕਿ ਵਿਦੇਸ਼ੀ ਕੰਪਨੀਆਂ ਭਾਰਤ ਵਿਚ ਇੰਡੀਅਨ ਡਿਪਾਜਿਟਰੀ ਰਿਸੀਟ ਦਾ ਰੂਟ ਚੁਣ ਕੇ ਆਪਣੇ ਸ਼ੇਅਰਾਂ ਦੀ ਲਿਸਟਿੰਗ ਕਰਾਉਂਦੀਆਂ ਹਨ । ਇਸ ਤੋਂ ਇਲਾਵਾ ਭਾਰਤੀ ਕੰਪਨੀਆਂ 'ਮਸਾਲਾ ਬਾਂਡ' ਦੇ ਨਾਂ ਨਾਲ ਪਛਾਣੇ ਜਾਣ ਵਾਲੇ ਇਕ ਸਕਿਓਰਿਟੀ ਇੰਸਟਰੂਮੈਂਟ ਦੇ ਮਾਧਿਅਮ ਨਾਲ ਕੌਮਾਂਤਰੀ ਐਕਸਚੇਂਜਾਂ ਵਿਚ ਸਿੱਧੇ ਆਪਣੀ ਡੈੱਟ ਸਕਿਓਰਿਟੀਜ ਦੀ ਲਿਸਟਿੰਗ ਕਰਵਾ ਸਕਦੀਆਂ ਹਨ ।
'ਮਨਜੂਰ ਖੇਤਰਾਂ' ਵਿਚ ਦਿੱਤੀ ਜਾਵੇ ਲਿਸਟਿੰਗ ਦੀ ਆਗਿਆ
ਆਪਣੀ 26 ਪੰਨਿਆਂ ਦੀ ਰਿਪੋਰਟ ਵਿਚ ਕਮੇਟੀ ਨੇ ਭਾਰਤੀ ਕੰਪਨੀਆਂ ਨੂੰ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿਚ ਸਿੱਧੇ ਲਿਸਟਿੰਗ ਦੀ ਆਗਿਆ ਦੇਣ ਦਾ ਸੁਝਾਅ ਦਿੱਤਾ ਹੈ । ਸੁਝਾਅ ਮੁਤਾਬਕ ਫਰੇਮਵਰਕ ਦੇ ਤਹਿਤ 'ਮਨਜੂਰ ਖੇਤਰਾਂ' ਦੀਆਂ ਸਟਾਕ ਐਕਸਚੇਂਜਾਂ ਉੱਤੇ ਹੀ ਲਿਸਟਿੰਗ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ । 'ਮਨਜੂਰ ਖੇਤਰਾਂ' ਵਿਚ ਅਜਿਹੇ ਦੇਸ਼ ਸ਼ਾਮਲ ਹਨ ਜਿਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਜਾਂਚ ਦੀ ਹਾਲਤ ਵਿਚ ਸੂਚਨਾਵਾਂ ਸਾਂਝੀਆਂ ਕਰਨ ਅਤੇ ਸਹਿਯੋਗ ਕਰਨ ਲਈ ਸੰਧੀ ਹੋ ਚੁੱਕੀ ਹੈ।
ਘੱਟ ਲਾਗਤ ਵਿਚ ਫੰਡ ਜੁਟਾਉਣਾ ਹੋਵੇਗਾ ਆਸਾਨ
ਭਾਰਤ ਵਿਚ ਬਣੀਆਂ ਕੰਪਨੀਆਂ ਦੀ ਵਿਦੇਸ਼ੀ ਸਟਾਕ ਐਕਸਚੇਂਜਾਂ ਵਿਚ ਲਿਸਟਿੰਗ ਨਾਲ ਉਨ੍ਹਾਂ ਲਈ ਘੱਟ ਲਾਗਤ ਦਾ ਫੰਡ ਜੁਟਾਉਣਾ ਆਸਾਨ ਹੋ ਜਾਵੇਗਾ। ਇਸ ਨਾਲ ਭਾਰਤੀ ਇਕਾਨਮੀ ਦੇ ਵਾਧੇ ਅਤੇ ਆਰਥਕ ਵਿਕਾਸ ਨੂੰ ਰਫਤਾਰ ਮਿਲੇਗੀ । ਇਸ ਤਰ੍ਹਾਂ ਭਾਰਤ ਤੋਂ ਬਾਹਰ ਬਣੀਆਂ ਕੰਪਨੀਆਂ ਦੀ ਭਾਰਤ ਵਿਚ ਲਿਸਟਿੰਗ ਨਾਲ ਭਾਰਤੀ ਇਕਾਨਮੀ ਵਿਚ ਨਿਵੇਸ਼ਕਾਂ ਨੂੰ ਬਿਹਤਰ ਕੈਪੀਟਲ ਐਲੋਕੇਸ਼ਨ ਅਤੇ ਡਾਇਵਰਸੀਫਿਕੇਸ਼ਨ ਵਿਚ ਸੁਧਾਰ ਕਰਨ ਵਿਚ ਮਦਦ ਮਿਲੇਗੀ।
ਇਨ੍ਹਾਂ ਦੇਸ਼ਾਂ 'ਚ ਐਕਸਚੇਂਜ 'ਚ ਲਿਸਟਿੰਗ ਕਰਵਾਉਣਾ ਹੋਵੇਗਾ ਆਸਾਨ
ਅਮਰੀਕਾ— ਨੈਸਡੇਕ
ਚੀਨ— ਸੰਘਾਈ, ਸ਼ੇਨਜੇਨ
ਸਾਊਥ ਕੋਰੀਆ— ਕੋਰੀਆ ਐਕਸਚੇਂਜ
ਸਵਿਟਜ਼ਰਲੈਂਡ— SIX ਸਵਿਸ ਐਕਸਚੇਂਜ
ਬ੍ਰਿਟੇਨ— ਲੰਡਨ ਸਟਾਕ ਐਕਸਚੇਂਜ
ਜਾਪਾਨ— ਟੋਕੀਓ ਸਟਾਕ ਐਕਸਚੇਂਜ
ਫਰਾਂਸ— ਯੂਰੋਨੇਕਸਟ ਪੈਰਿਸ
ਕਨੇਡਾ— ਟੋਰੰਟੋ ਸਟਾਕ ਐਕਸਚੇਂਜ
ਜਰਮਨੀ— ਫ੍ਰੈਂਕਫਰਟ ਸਟਾਕ ਐਕਸਚੇਂਜ