ਫਿੱਕੀ ਦੀ ਸਾਲਾਨਾ ਆਮ ਬੈਠਕ ਨੂੰ 12 ਦਸੰਬਰ ਨੂੰ ਸੰਬੋਧਨ ਕਰਨਗੇ ਮੋਦੀ

12/02/2020 5:17:26 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਦਸੰਬਰ ਨੂੰ ਉਦਯੋਗ ਸੰਗਠਨ ਫਿੱਕੀ ਦੀ 93ਵੀਂ ਸਾਲਾਨਾ ਆਮ ਬੈਠਕ ਨੂੰ ਸੰਬੋਧਨ ਕਰਨਗੇ। ਇਸ ਮੌਕੇ 'ਤੇ ਉਹ 'ਪ੍ਰੇਰਿਤ ਭਾਰਤ' ਬਣਾਉਣ 'ਚ ਉਦਯੋਗ ਜਗਤ ਦੀ ਭੂਮਿਕਾ 'ਤੇ ਆਪਣੇ ਵਿਚਾਰ ਅਤੇ ਦ੍ਰਿਸ਼ਟੀਕੋਣ ਸਾਂਝਾ ਕਰਨਗੇ।

ਫਿੱਕੀ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕਰਨਗੇ। ਉਹ ਡਿਜੀਟਲ ਮਾਧਿਅਮ ਜ਼ਰੀਏ ਹੀ ਏ. ਜੀ. ਐੱਮ. ਨੂੰ ਸੰਬੋਧਤ ਵੀ ਕਰਨਗੇ। ਇਹ ਬੈਠਕ 11, 12 ਅਤੇ 14 ਦਸੰਬਰ ਨੂੰ ਆਯੋਜਿਤ ਹੋ ਰਹੀ ਹਨ। ਇਸ ਦਾ ਥੀਮ 'ਪ੍ਰੇਰਿਤ ਭਾਰਤ' ਹੈ।

ਸੰਗਠਨ ਨੇ ਕਿਹਾ ਕਿ ਪ੍ਰੋਗਰਾਮ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸੜਕ ਆਵਾਜਾਈ, ਰਾਜਮਾਰਗ ਅਤੇ ਸੂਖਮ, ਲਘੁ ਅਤੇ ਦਰਮਿਆਨੇ ਉੱਦਮ ਮੰਤਰੀ ਨਿਤਿਨ ਗਡਕਰੀ, ਵਣਜ ਤੇ ਉਦਯੋਗ ਅਤੇ ਰੇਲ ਮੰਤਰੀ ਪਿਊਸ਼ ਗੋਇਲ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਇਲੈਕਟ੍ਰਾਨਿਕਸ, ਆਈ. ਟੀ., ਸੰਚਾਰ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਫਿੱਕੀ ਦੀ ਇਸ ਸਾਲ ਦੀ ਏ. ਜੀ. ਐੱਮ. ਦੇ ਬੁਲਾਰਿਆਂ ਦੀ ਸੂਚੀ 'ਚ ਸੱਤਿਆ ਨਡੇਲਾ (ਮੁੱਖ ਕਾਰਜਕਾਰੀ ਅਧਿਕਾਰੀ, ਮਾਈਕ੍ਰੋਸਾਫਟ), ਐਰਿਕ ਸ਼ਮਿਟ (ਨੈਸ਼ਨਲ ਸਕਿਓਰਿਟੀ ਕਮਿਸ਼ਨ ਆਨ ਏ. ਆਈ. ਦੇ ਚੇਅਰਮੈਨ ਤੇ ਅਲਫਾਬੇਟ ਦੇ ਸਾਬਕਾ ਚੇਅਰਮੈਨ) ਅਤੇ ਟਾਟਾ ਸਮੂਹ ਦੇ ਚੇਅਰਮੈਨ ਐੱਨ. ਚੰਦਰਸ਼ੇਖਨ, ਕੈਡਿਲਾ ਹੈਲਥਕੇਅਰ ਦੇ ਚੇਅਰਮੈਨ ਪੰਕਜ ਪਟੇਲ ਅਤੇ ਓਯੋ ਹੋਟਲਸ ਹੋਮਸਦੇ ਸੰਸਥਾਪਕ ਰਿਤੇਸ਼ ਅਗਰਵਾਲ ਸਮੇਤ ਕਈ ਚੋਟੀ ਦੇ ਭਾਰਤੀ ਕਾਰੋਬਾਰੀ ਸ਼ਾਮਲ ਹਨ। ਪੂਰੀ ਦੁਨੀਆ ਤੋਂ ਇਸ ਮੈਗਾ ਪ੍ਰੋਗਰਾਮ 'ਚ ਲਗਭਗ 10,000 ਤੋਂ ਜ਼ਿਆਦਾ ਨੁਮਾਇੰਦਿਆਂ ਦੇ ਹਿੱਸਾ ਲੈਣ ਦੀ ਉਮੀਦ ਹੈ।

Sanjeev

This news is Content Editor Sanjeev