ਮੋਦੀ ਸਰਕਾਰ ਨੂੰ ਲਗਾਤਾਰ ਦੂਜਾ ਝਟਕਾ, ADB ਨੇ ਫਿਰ ਘਟਾਇਆ ਦੇਸ਼ ਦੀ GDP ਦਾ ਅੰਦਾਜ਼ਾ

12/13/2017 2:39:55 PM

ਨਵੀਂ ਦਿੱਲੀ—ਮੋਦੀ ਸਰਕਾਰ ਨੂੰ ਲਗਾਤਾਰ ਦੂਜੀ ਵਾਰ ਝਟਕਾ ਲੱਗਿਆ ਹੈ ਕੱਲ੍ਹ ਖੁਦਰਾ ਮਹਿੰਗਾਈ ਵਧ ਕੇ 15 ਮਹੀਨੇ ਦੇ ਉੱਚਤਮ ਪੱਧਰ 4.88 ਫੀਸਦੀ 'ਤੇ ਪਹੁੰਚ ਗਈ। ਉਧਰ ਅੱਜ ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.)ਦੀ ਵਾਧਾ ਦਰ ਦੇ ਅਨੁਮਾਨ ਨੂੰ 0.3 ਫੀਸਦੀ ਘਟਾ ਦਿੱਤਾ। ਬੈਂਕ ਨੇ ਇਸ ਸਾਲ ਜੀ.ਡੀ.ਪੀ. ਵਾਧਾ ਦਰ 6.7 ਫੀਸਦੀ ਰਹਿਣ ਦਾ ਅੰਦਾਜ਼ਾ ਦੱਸਿਆ ਹੈ।
ਏ.ਡੀ.ਬੀ. ਨੇ ਇਸ ਲਈ ਪਹਿਲੀ ਛਿਮਾਹੀ 'ਚ ਸੁਸਤ ਵਾਧਾ, ਨੋਟਬੰਦੀ ਅਤੇ ਟੈਕਸ ਖੇਤਰ 'ਚ ਸੁਧਾਰਾਂ ਦੇ ਕਾਰਨ ਉਤਪੰਨ ਚੁਣੌਤੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਬੈਂਕ ਨੇ ਅਗਲੇ ਵਿੱਤੀ ਸਾਲ ਲਈ ਜੀ.ਡੀ.ਪੀ. ਦੇ ਅੰਦਾਜ਼ੇ 'ਚ ਵੀ ਬਦਲਾਅ ਕੀਤਾ ਹੈ। ਮਾਰਚ 2018 ਤੋਂ ਸ਼ੁਰੂ ਹੋਣ ਵਾਲੇ ਵਿੱਤ ਸਾਲ ਦੇ ਲਈ ਵਾਧਾ ਦਰ 7.3 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਪਹਿਲਾਂ ਇਸ ਦੇ 7.4 ਫੀਸਦੀ ਰਹਿਣ ਦਾ ਅੰਦਾਜ਼ਾ ਜਤਾਇਆ ਸੀ। ਏ.ਡੀ.ਪੀ. ਨੇ ਸੰਸਾਰਿਕ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਅਤੇ ਨਿੱਜੀ ਖੇਤਰ 'ਚ ਸੁਸਤ ਨਿਵੇਸ਼ ਨੂੰ ਇਸ ਲਈ ਜ਼ਿੰਮੇਦਾਰ ਦੱਸਿਆ ਹੈ।  
ਏ.ਡੀ.ਬੀ ਨੇ ਕੀ ਕਿਹਾ ਰਿਪੋਰਟ 'ਚ 
ਏ.ਡੀ.ਬੀ. ਨੇ ਆਪਣੀ ਰਿਪੋਰਟ 'ਚ ਕਿਹਾ ਕਿ 2017-18 ਦੀ ਪਹਿਲੀ ਛਿਮਾਹੀ 'ਚ ਵਾਧਾ ਦਰ ਸੁਸਤ ਰਹਿਣ, ਨੋਟਬੰਦੀ ਦਾ ਪ੍ਰਭਾਵ, ਜੀ.ਐੱਸ.ਟੀ.ਲਾਗੂ ਕੀਤੇ ਜਾਣ ਨਾਲ ਉਤਪੰਨ ਚੁਣੌਤੀਆਂ ਅਤੇ 2017 'ਚ ਅਸਮਾਨ ਮਾਨਸੂਨ ਦੇ ਕਾਰਨ ਕੁਝ ਖੇਤੀ ਖਤਰਿਆਂ ਦੇ ਕਾਰਨ ਅਰਥਵਿਵਸਥਾ ਦੇ 6.7 ਦੀ ਦਰ ਤੋਂ ਅੱਗੇ ਵਧਣ ਦਾ ਅੰਦਾਜ਼ਾ ਹੈ। ਇਸ ਤੋਂ ਪਹਿਲਾਂ ਦਰ ਸੱਤ ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਵਰਣਨਯੋਗ ਹੈ ਕਿ ਦੇਸ਼ ਦੀ ਆਰਥਿਕ ਵਾਧਾ ਦਰ ਸਤੰਬਰ 'ਚ ਖਤਮ ਹੋਈ ਤਿਮਾਹੀ 'ਚ ਸੁਧਰ ਕੇ 6.3 ਫੀਸਦੀ ਹੋ ਗਈ ਸੀ। ਪਹਿਲੀ ਤਿਮਾਹੀ 'ਚ ਵਾਧਾ ਦਰ 5.7 ਫੀਸਦੀ ਸੀ। ਏ.ਡੀ.ਬੀ ਨੇ ਵਿੱਤੀ ਸਾਲ 2017-18 ਦੀ ਪਹਿਲਾਂ ਬਚੀ ਦੋ ਤਿਮਾਹੀ 'ਚ ਜੀ.ਡੀ.ਪੀ. ਦੀ ਵਾਧਾ ਦਰ 'ਚ ਸੁਧਾਰ ਹੋਣ ਦਾ ਅੰਦਾਜ਼ਾ ਜਤਾਇਆ ਸੀ। ਬੈਂਕ ਨੇ ਕਿਹਾ ਕਿ ਸਰਕਾਰ ਵਲੋਂ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ) ਨੂੰ ਲੈ ਕੇ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਦੇ ਚੁੱਕੇ ਗਏ ਕਦਮਾਂ ਦੇ ਨਾਲ-ਨਾਲ ਬੈਂਕ ਪੂਨਰਪੂੰਜੀਕਰਣ ਦੇ ਕਾਰਨ ਜੀ.ਡੀ.ਪੀ. 'ਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।