ਮੋਬਾਇਲ ਦਰਾਂ ਉਦਯੋਗ ਲਈ ਵਿਵਹਾਰਕ ਨਹੀਂ, ਇਨ੍ਹਾਂ ਨੂੰ ਵਧਾਉਣ ਦੀ ਲੋੜ : ਵਿੱਟਲ

10/15/2019 11:26:44 PM

ਨਵੀਂ ਦਿੱਲੀ (ਭਾਸ਼ਾ)-ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਕਿਹਾ ਕਿ ਮੋਬਾਇਲ ਸੇਵਾ ਦੀਆਂ ਮੌਜੂਦਾ ਦਰਾਂ ਦੂਰਸੰਚਾਰ ਉਦਯੋਗ ਲਈ ਵਿਵਹਾਰਕ ਨਹੀਂ ਰਹਿ ਗਈਆਂ ਹਨ, ਇਨ੍ਹਾਂ ਨੂੰ ਵਧਾਉਣ ਦੀ ਲੋੜ ਹੈ। ਏਅਰਟੈੱਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ ਅਤੇ ਦੱਖਣ ਏਸ਼ੀਆ) ਗੋਪਾਲ ਵਿੱਟਲ ਨੇ ਰਿਲਾਇੰਸ ਜਿਓ ਦੇ ਵਾਈਸ ਕਾਲ ਲਈ 6 ਪੈਸੇ ਪ੍ਰਤੀ ਮਿੰਟ ਦਾ ਚਾਰਜ ਲਏ ਜਾਣ ਦੇ ਕਦਮ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਇੰਟਰਕੁਨੈਕਸ਼ਨ ਯੂਜ਼ੇਜ਼ ਚਾਰਜ (ਆਈ. ਯੂ. ਸੀ.) ਟੈਰਿਫ ਦਾ ਹਿੱਸਾ ਨਹੀਂ ਹੈ, ਸਗੋਂ ਇਹ ਕਾਲ ਨੂੰ ਇਕ ਨੈੱਟਵਰਕ ਤੋਂ ਦੂਜੇ ਨੈੱਟਵਰਕ 'ਤੇ ਭੇਜਣ (ਟਰਾਂਸਮਿਟ) ਦੀ ਲਾਗਤ ਹੈ, ਜਿਸ ਦਾ ਨਿਪਟਾਰਾ ਦੂਰਸੰਚਾਰ ਕੰਪਨੀਆਂ ਵਿਚਾਲੇ ਆਪਸ 'ਚ ਹੁੰਦਾ ਹੈ। ਹਾਲਾਂਕਿ ਜਿਓ ਨੇ ਕਿਹਾ ਹੈ ਕਿ ਉਹ ਗਾਹਕਾਂ ਤੋਂ ਲਏ ਜਾਣ ਵਾਲੇ ਇਸ ਚਾਰਜ ਦੀ ਪੂਰਤੀ ਲਈ ਉਨ੍ਹਾਂ ਨੂੰ ਓਨੇ ਹੀ ਮੁੱਲ ਦੇ ਬਰਾਬਰ ਮੁਫਤ ਡਾਟਾ ਦੇਵੇਗੀ। ਵਿੱਟਲ ਨੇ ਇੰਡੀਆ ਮੋਬਾਇਲ ਕਾਂਗਰਸ ਤੋਂ ਬਾਅਦ ਕਿਹਾ,''ਸਾਡਾ ਮੰਨਣਾ ਹੈ ਕਿ ਮੋਬਾਇਲ ਸੇਵਾ ਦੀਆਂ ਮੌਜੂਦਾ ਦਰਾਂ ਅਫੋਰਡੇਬਲ ਨਹੀਂ ਹਨ। ਇਨ੍ਹਾਂ ਨੂੰ ਵਧਾਏ ਜਾਣ ਦੀ ਲੋੜ ਹੈ। ਅਸੀਂ ਹਮੇਸ਼ਾ ਇਸ ਦੇ ਪੱਖ 'ਚ ਖੜ੍ਹੇ ਰਹੇ ਹਾਂ।''

Karan Kumar

This news is Content Editor Karan Kumar