ਸੋਨੇ ''ਚ ਮਾਮੂਲੀ ਸੁਧਾਰ, ਚਾਂਦੀ 120 ਰੁਪਏ ਟੁੱਟੀ

01/08/2018 4:07:19 PM

ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਦੋਵੇਂ ਕੀਮਤੀ ਧਾਤੂਆਂ 'ਚ ਗਿਰਾਵਟ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਗਹਿਣਾ ਮੰਗ ਆਉਣ ਨਾਲ ਅੱਜ ਸੋਨਾ 30 ਰੁਪਏ ਚਮਕ ਕੇ 30,480 ਰੁਪਏ ਪ੍ਰਤੀ ਦੱਸ ਗ੍ਰਾਮ ਰਹਿ ਗਿਆ। ਚਾਂਦੀ 120 ਰੁਪਏ ਦੀ ਗਿਰਾਵਟ ਦੇ ਨਾਲ 39,880 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। 
ਵਿਦੇਸ਼ੀ ਬਾਜ਼ਾਰਾਂ 'ਚ ਸੋਨਾ 2.45 ਡਾਲਰ ਟੁੱਟ ਕੇ 1,316.55 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਅਦਾ ਵੀ 5.30 ਡਾਲਰ ਦੀ ਗਿਰਾਵਟ 'ਚ 1,317 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ 'ਚ ਆਈ ਮਜ਼ਬੂਤੀ ਨਾਲ ਪੀਲੀ ਧਾਤੂ ਅੱਜ ਦਬਾਅ 'ਚ ਰਹੀ। ਬਾਜ਼ਾਰ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਦੇ ਨਵੇਂ ਸਾਲ ਤੋਂ ਪਹਿਲਾਂ ਮੰਗ ਵਧਣ ਨਾਲ ਆਮ ਤੌਰ 'ਤੇ ਜਨਵਰੀ 'ਚ ਸੋਨੇ 'ਚ ਤੇਜ਼ੀ ਦੇਖੀ ਜਾਂਦੀ ਹੈ। ਅਮਰੀਕਾ 'ਚ ਮਾਰਚ 'ਚ ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਹੈ ਪਰ ਉਸ ਦਾ ਅਸਰ ਅਜੇ ਜ਼ਿਆਦਾ ਪੈਣ ਦਾ ਡਰ ਹੈ। ਕੁੱਲ ਮਿਲਾ ਕੇ ਸੋਨੇ ਲਈ ਪਰਿਦ੍ਰਿਸ਼ ਹਾਂ-ਪੱਖੀ ਬਣਿਆ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਵੀ 0.03 ਡਾਲਰ ਫਿਸਲ ਕੇ 17.13 ਡਾਲਰ ਪ੍ਰਤੀ ਔਂਸ 'ਤੇ ਆ ਗਈ।