ਭਾਰਤ ’ਚ 3,000 ਕਰੋਡ਼ ਰੁਪਏ ਦਾ ਵਾਧੂ ਨਿਵੇਸ਼ ਕਰੇਗੀ ਐੱਮ. ਜੀ. ਮੋਟਰ

12/16/2019 2:08:50 AM

ਕੋਲਕਾਤਾ (ਇੰਟ.)-ਵਾਹਨ ਵਿਨਿਰਮਾਤਾ ਕੰਪਨੀ ਮੋਰਿਸ ਗੈਰੇਜ (ਐੱਮ. ਜੀ.) ਭਾਰਤ ’ਚ 3,000 ਕਰੋਡ਼ ਰੁਪਏ ਦਾ ਵਾਧੂ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਮੂਲ ਰੂਪ ਨਾਲ ਬ੍ਰਿਟੇਨ ਦੀ ਇਸ ਕੰਪਨੀ ਦੀ ਮਾਲਕੀ ਹੁਣ ਚੀਨ ਦੀ ਐੱਸ. ਏ. ਆਈ. ਸੀ. ਕੋਲ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਭਾਰਤ ’ਚ 2,000 ਕਰੋਡ਼ ਰੁਪਏ ਦਾ ਨਿਵੇਸ਼ ਕਰ ਚੁੱਕੇ ਹਨ ਅਤੇ ਕੰਪਨੀ ਦਾ ਹਲੋਲ (ਗੁਜਰਾਤ) ਕਾਰਖਾਨਾ ਚਾਲੂ ਹੋ ਗਿਆ ਹੈ।

ਐੱਮ. ਜੀ. ਮੋਟਰ ਇੰਡੀਆ ਦੇ ਮੁੱਖ ਵਣਜ ਅਧਿਕਾਰੀ ਗੌਰਵ ਗੁਪਤਾ ਨੇ ਦੱਸਿਆ,‘‘ਅਸੀਂ ਭਾਰਤੀ ਬਾਜ਼ਾਰ ਨੂੰ ਲੈ ਕੇ ਵਚਨਬੱਧ ਹਾਂ ਅਤੇ ਇਸ ਸਾਲ ਜਨਵਰੀ ’ਚ ਅਸੀਂ ਆਪਣੀ ਯਾਤਰਾ ਸ਼ੁਰੂ ਕੀਤੀ। ਦੇਸ਼ ਲਈ ਸਾਡੀ ਯੋਜਨਾ ਲੰਮੇ ਸਮੇਂ ਦੀ ਹੈ ਅਤੇ ਅਸੀਂ 3,000 ਕਰੋਡ਼ ਰੁਪਏ ਦਾ ਨਿਵੇਸ਼ ਹੋਰ ਕਰਾਂਗੇ। ਉਨ੍ਹਾਂ ਕਿਹਾ ਕਿ ਕੰਪਨੀ ਹੁਣ ਤੱਕ ਕਰੀਬ 13,000 ਐੱਮ. ਜੀ. ਹੈਕਟਰ ਦੀ ਵਿਕਰੀ ਕਰ ਚੁੱਕੀ ਹੈ।

Karan Kumar

This news is Content Editor Karan Kumar