ਮੇਹੁਲ ਚੌਕਸੀ ਨੇ ਪੰਜਾਬ ਐਂਡ ਸਿੰਧ ਬੈਂਕ ਨਾਲ ਵੀ ਕੀਤੀ 44.1 ਕਰੋੜ ਦੀ ਠੱਗੀ

10/12/2019 6:49:42 PM

ਮੁੰਬਈ — ਪੰਜਾਬ ਐਂਡ ਸਿੰਧ ਬੈਂਕ ਨੇ ਸ਼ਨੀਵਾਰ ਨੂੰ ਖੁਲਾਸਾ ਕੀਤਾ ਕਿ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੇ ਜਨਤਕ ਖੇਤਰ ਦੇ ਬੈਂਕ ਨਾਲ 44.1 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਸੀ.ਬੀ.ਆਈ. ਨੇ ਵੀਰਵਾਰ ਨੂੰ ਮੁੰਬਈ ਦੀ ਇਕ ਅਦਾਲਤ ਨੂੰ ਮੇਹੁਲ ਚੌਕਸੀ ਨੂੰ ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਭਗੌੜਾ ਘੋਸ਼ਿਤ ਕਰਨ ਦੀ ਅਪੀਲ ਕੀਤੀ ਹੈ। ਸੀ.ਬੀ.ਆਈ. ਨੇ ਕਿਹਾ ਕਿ ਚੌਕਸੀ ਗੈਰਜ਼ਮਾਨਤੀ ਵਾਰੰਟ(NBW) ਦਾ ਜਵਾਬ ਦੇਣ 'ਚ ਅਸਫਲ ਰਹੇ ਹਨ। ਇਸ ਕਾਰਨ ਉਸਨੂੰ ਭਗੌੜਾ ਘੋਸ਼ਿਤ ਕਰਨ ਅਤੇ ਉਸਦੀ ਜਾਇਦਾਦ ਨੂੰ ਅਟੈਚ ਕੀਤੇ ਜਾਣ ਦੀ ਆਗਿਆ ਦਿੱਤੀ ਜਾਵੇ।

ਸੀ.ਬੀ.ਆਈ. ਮਾਮਲਿਆਂ ਦੇ ਵਿਸ਼ੇਸ਼ ਜੱਜ ਵੀ.ਸੀ. ਬਾਰਦੇ ਅੱਗੇ ਅਰਜ਼ੀ ਦੇ ਕੇ ਏਜੰਸੀ ਨੇ ਕਿਹਾ ਕਿ ਮਾਮਲੇ 'ਚ ਪਹਿਲੀ FIR ਦਰਜ ਹੋਣ ਤੋਂ ਪਹਿਲਾਂ ਹੀ ਖੁਦ ਨੂੰ ਬਚਾਉਣ ਲਈ ਮੇਹੁਲ ਚੌਕਸੀ ਦੇਸ਼ ਛੱਡ ਕੇ ਭੱਜ ਗਿਆ ਸੀ। ਏਜੰਸੀ ਨੇ ਕਿਹਾ, 'ਚੋਕਸੀ ਨੇ ਐਂਟੀਗੁਆ ਦੀ ਨਾਗਰਿਕਤਾ ਹਾਸਲ ਕੀਤੀ ਹੋਈ ਹੈ ਤਾਂ ਜੋ ਅਦਾਲਤ ਦੁਆਰਾ ਜਾਰੀ ਵਾਰੰਟ ਤੋਂ ਬਚ ਸਕੇ।” ਸੀ.ਬੀ.ਆਈ. ਨੇ ਗੈਰ ਜ਼ਮਾਨਤੀ ਵਾਰੰਟ ਰੱਦ ਕਰਨ ਦੀ ਚੌਕਸੀ ਦੀ ਪਟੀਸ਼ਨ(ਅਪੀਲ) ਦਾ ਵੀ ਵਿਰੋਧ ਕੀਤਾ। ਸੀ.ਬੀ.ਆਈ. ਦੇ ਵਕੀਲ ਏ. ਲਿਮੋਸਿਨ ਨੇ ਕਿਹਾ, 'ਦੋਸ਼ੀ ਫਰਾਰ ਹੈ, ਉਸ ਤੋਂ ਪੁੱਛਗਿੱਛ ਕਰਨਾ ਸਾਡਾ ਅਧਿਕਾਰ ਹੈ।' ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 17 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕਰੀਬ 13 ਹਜ਼ਾਰ ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਮੇਹੁਲ ਚੌਕਸੀ ਮਾਮਾ ਹੈ। ਇਸ ਘਪਲੇ ਦਾ ਖੁਲਾਸਾ ਜਨਵਰੀ 2018 'ਚ ਹੋਇਆ ਸੀ। ਮੇਹੁਲ ਚੌਕਸੀ ਨੇ ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਖੁਲਾਸੇ ਤੋਂ ਪਹਿਲਾਂ ਹੀ ਨਵੰਬਰ 2017 'ਚ ਕੈਰੇਬਿਆਈ ਟਾਪੂ ਐਂਟੀਗੁਆ ਦੀ ਨਾਗਰਿਕਤਾ ਹਾਸਲ ਕਰ ਲਈ ਸੀ।

ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੀ ਸ਼ੁਰੂਆਤ 'ਚ ਕੈਰੇਬੀਅਨ ਦੇਸ਼ ਐਂਟੀਗੁਆ ਦੇ ਪ੍ਰਧਾਨਮੰਤਰੀ ਗੈਸਟਨ ਬ੍ਰਾਉਨੀ ਨੇ ਕਿਹਾ ਸੀ ਕਿ ਭਾਰਤੀ ਬੈਂਕ ਨਾਲ ਧੋਖਾਧੜੀ ਦੇ ਮਾਮਲੇ ਵਿਚ ਫਰਾਰ ਮੇਹੁਲ ਚੋਕਸੀ ਦੀ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਵਧ ਗਈ ਹੈ ਕਿ ਉਸਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇ।

ਨੀਰਵ ਮੋਦੀ ਅਤੇ ਉਸ ਦੇ ਮਾਮੇ ਮੇਹੁਲ ਚੋਕਸੀ ਨੇ ਸਿਰਫ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ) ਨਾਲ ਹੀ ਨਹੀਂ ਸਗੇੰ ਦੇਸ਼ ਦੀਆਂ 17 ਹੋਰ ਬੈਂਕਾਂ 'ਚ ਘੋਟਾਲਾ ਕੀਤਾ ਸੀ। 2011 ਤੋਂ 2017 ਦੇ ਵਿਚਾਲੇ ਇਨ੍ਹਾਂ ਬੈਂਕਾਂ ਨੇ ਨੀਰਵ ਮੋਦੀ ਅਤੇ ਉਸ ਦੀ ਕੰਪਨੀ ਨੂੰ ਲੋਨ ਦੇਣ ਲਈ ਲਗਭਗ 150 ਲੇਟਰ ਆਫ ਅੰਡਰਟੇਕਿੰਗ ਜਾਰੀ ਕੀਤੇ ਸਨ।

ਇਨ੍ਹਾਂ ਬੈਂਕਾਂ ਨੇ ਦਿੱਤਾ ਲੋਨ

ਸੇਂਟ੍ਰਲ ਬੈਂਕ ਆਫ ਇੰਡੀਆ (192 ਕਰੋੜ) ਦੇਨਾ ਬੈਂਕ (153.25 ਕਰੋੜ), ਵਿਜਯਾ ਬੈਂਕ, (150.15 ਕਰੋੜ), ਬੈਂਕ ਆਫ ਇੰਡੀਆ (127 ਕਰੋੜ), ਸਿੰਡਿਕੇਟ ਬੈਂਕ (125 ਕਰੋੜ), ਓਰੀਐਟਲ ਬੈਂਕ ਆਫ ਕਾਮਰਸ (120 ਕਰੋੜ), ਯੂਨੀਅਨ ਬੈਂਕ ਆਫ ਇੰਡੀਆ (110 ਕਰੋੜ) ਅਤੇ ਇਲਾਹਾਬਾਦ ਬੈਂਕ. ਆਈ.ਡੀ.ਬੀ.ਆਈ. ਬੈਂਕ 100 ਕਰੋੜ ਹੋਰ ਸ਼ਾਮਲ ਹਨ।

ਜੂਨ 2015 ਤੱਕ ਦਿੱਤਾ 1980 ਕਰੋੜ ਦਾ ਲੋਨ

ਵਿਅਕਤੀਗਤ ਤੌਰ 'ਤੇ ਨੀਰਵ ਮੋਦੀ ਫਾਇਰਸਟਾਰ ਇੰਟਰਨੈਸ਼ਨਲ ਨੂੰ ਜੂਨ 2015 ਤੱਕ ਲਗਭਗ 1980 ਕਰੋੜ ਰੁਪਏ ਦਾ ਲੋਨ ਦਿੱਤਾ ਸੀ। ਇਸ ਤੋਂ ਇਲਾਵਾ ਬੈਂਕਾਂ ਨੇ 500 ਕਰੋੜ ਰੁਪਏ ਦਾ ਹੋਰ ਲੋਨ ਦਿੱਤਾ ਸੀ। ਇਸ 'ਚ ਸਿਰਫ 90 ਕਰੋੜ ਕੰਪਨੀ ਨੇ ਬੈਂਕ ਨੂੰ ਚੁੱਕਾ ਦਿੱਤਾ ਹੈ।

ਨੀਰਵ ਮੋਦੀ ਨੂੰ ਮਿਲੇ 150 ਐੱਲ.ਓ.ਯੂ

ਨੀਰਵ ਮੋਦੀ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ 2011 ਤੋਂ 2017 ਦੇ ਵਿਚਾਲੇ 150 ਐੱਸ.ਓ.ਯੂ. ਜਾਰੀ ਕੀਤੇ ਗਏ। ਇਸ ਦੀ ਮਦਦ ਨਾਲ ਉਸ ਨੇ 11 ਹਜ਼ਾਰ ਕਰੋੜ ਰੁਪਏ ਕਈ ਬੈਂਕਾਂ ਦੀ ਵਿਦੇਸ਼ 'ਚ ਸਥਿਤ ਸ਼ਾਖਾਵਾਂ 'ਚੋਂ ਕੱਢੇ ਸਨ