ਮੇਹੁਲ ਚੋਕਸੀ ਨੂੰ ਲੱਗਿਆ ਝਟਕਾ, ਕੰਪਨੀ ਸ਼ੇਅਰ ਬਾਜ਼ਾਰ ''ਚੋਂ ਹੋਵੇਗੀ ਬਾਹਰ

08/19/2018 9:12:23 PM

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (PNB) 'ਚ ਕਰੀਬ 14 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦੇ ਦੋਸ਼ੀ ਮੇਹੁਲ ਚੋਕਸੀ ਦੀ ਕੰਪਨੀ ਗੀਤਾਂਜਲੀ ਜੇਮਸ ਹੁਣ ਸ਼ੇਅਰ ਬਾਜ਼ਾਰ ਤੋਂ ਬਾਹਰ ਹੋ ਜਾਵੇਗੀ। ਬੰਬੇ ਸਟਾਕ ਐਕਸਚੇਂਜ (ਬੀ.ਐੱਸ.ਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) 'ਤੇ 10 ਸਤੰਬਰ ਤੋਂ ਇਸ ਕੰਪਨੀ ਦੇ ਸ਼ੇਅਰ ਟਰੇਡਿੰਗ ਲਈ ਉਪਲੱਬਧ ਨਹੀਂ ਹੋਣਗੇ। ਗੀਤਾਂਜਲੀ ਜੇਮਸ ਨੇ ਜੂਨ ਤਿਮਾਹੀ ਦੇ ਨਤੀਜਿਆਂ ਦੀ ਜਾਣਕਾਰੀ ਸ਼ੇਅਰ ਬਾਜ਼ਾਰ ਨੂੰ ਨਹੀਂ ਦਿੱਤੀ ਹੈ ਅਤੇ ਸ਼ੇਅਰ ਐਕਸਚੇਂਜਾਂ ਨੇ ਸੇਬੀ ਦੇ ਨਿਯਮਾਂ ਦਾ ਹਲਾਵਾ ਦਿੰਦੇ ਹੋਏ ਇਸ 'ਚ ਟਰੇਡਿੰਗ ਬੰਦ ਕਰ ਇਸ ਨੂੰ ਸ਼ੇਅਰ ਬਾਜ਼ਾਰ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ।

ਹਾਲਾਂਕਿ ਬੀ.ਐੱਸ.ਈ. ਅਤੇ ਐੱਨ.ਐੱਸ.ਈ. ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਨਿਰਧਾਰਿਤ ਤਾਰਿਖ ਤੋਂ ਪਾਹਿਲਾਂ ਜੇਕਰ ਗੀਤਾਂਜਲੀ ਜੇਮਸ ਐਕਸਚੇਂਜ ਨੂੰ ਆਪਣੇ ਜੂਨ ਤਿਮਾਹੀ ਨਤੀਜੇ ਮੁਹੱਈਆ ਕਰਵਾਉਂਦੀ ਹੈ ਤਾਂ ਟਰੇਡਿੰਗ ਬੰਦ ਨਹੀਂ ਹੋਵੇਗੀ। ਬੀ.ਐੱਸ.ਈ. ਲਈ 4 ਸਤੰਬਰ ਅਤੇ ਐੱਨ.ਐੱਸ.ਈ. ਲਈ 5 ਸਤੰਬਰ ਦੀ ਤਾਰਿਖ ਨਿਰਧਾਰਿਤ ਕੀਤੀ ਗਈ ਹੈ।

ਪੀ.ਐੱਨ.ਬੀ. ਘੋਟਾਲੇ ਸਾਹਮਣੇ ਆਉਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਗੀਤਾਂਜਲੀ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਜਦ ਘੋਟਾਲਾ ਬਾਹਰ ਨਹੀਂ ਆਇਆ ਤਾਂ ਗੀਤਾਂਜਲੀ ਜੇਮਸ ਦੇ ਸ਼ੇਅਰ ਦਾ ਭਾਅ 62 ਰੁਪਏ ਦੇ ਉੱਤੇ ਸੀ ਪਰ ਹੁਣ ਭਾਅ ਘੱਟ ਕੇ 3 ਰੁਪਏ ਤੱਕ ਆ ਗਿਆ ਹੈ। ਸ਼ੇਅਰ ਦਾ ਭਾਅ ਘਟਨ ਕਾਰਨ ਹੁਣ ਕੰਪਨੀ ਦਾ ਬਾਜ਼ਾਰ ਮੂਲ ਘੱਟ ਕੇ ਸਿਰਫ 36 ਕਰੋੜ ਰੁਪਏ ਰਿਹਾ ਗਿਆ ਹੈ ਜਦਕਿ ਘੋਟਾਲਾ ਸਾਹਮਣਾ ਆਉਣ ਨਾਲ ਪਹਿਲੇ ਇਸ ਦਾ ਬਾਜ਼ਾਰ ਮੂਲ 720 ਕਰੋੜ ਰੁਪਏ ਤੋਂ ਉੱਤੇ ਹੁੰਦਾ ਸੀ।