MCLR ਦਰ ''ਚ ਹੋਰ ਕਟੌਤੀ ਕਰ ਸਕਦਾ ਹੈ ਯੂਕੋ ਬੈਂਕ

08/18/2019 5:25:24 PM

ਅਹਿਮਦਾਬਾਦ—ਸਰਕਾਰੀ ਖੇਤਰ ਦੇ ਯੂਕੋ ਬੈਂਕ ਨੇ ਅੱਜ ਕਿਹਾ ਕਿ ਉਹ ਘਰ, ਕਾਰ ਅਤੇ ਵਿਅਕਤੀਗਤ ਕਰਜ਼ ਦਰ ਨਾਲ ਸੰਬੰਧਤ ਆਪਣੇ ਐੱਮ.ਸੀ.ਐੱਲ.ਆਰ. ਦਰ 'ਚ ਹਾਲ ਹੀ 'ਚ 15 ਆਧਾਰ ਅੰਕਾਂ (ਬੇਸਿਸ ਪੁਆਇੰਟ) ਦੀ ਕਟੌਤੀ ਦੇ ਬਾਅਦ ਇਸ 'ਚ ਹੋਰ ਕਮੀ ਕਰਨ 'ਤੇ ਵਿਚਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਬੈਂਕ ਦੇ ਗਾਹਕਾਂ ਨੂੰ ਹੋਰ ਸਸਤੇ ਦਰ 'ਤੇ ਕਰਜ਼ ਮਿਲੇਗਾ। ਬੈਂਕ ਦੇ ਪ੍ਰਬੰਧ ਨਿਰਦੇਸ਼ਕ ਸਹਿ ਮੁੱਖ ਕਾਰਜਕਾਰੀ ਅਧਿਕਾਰੀ ਏ ਕੇ ਗੋਇਲ ਨੇ ਅੱਜ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੀ ਨੌ ਅਗਸਤ ਨੂੰ ਐੱਮ.ਸੀ.ਐੱਲ.ਆਰ.'ਚ 15 ਅੰਕਾਂ ਦੀ ਕਟੌਤੀ ਕੀਤੀ ਗਈ ਸੀ ਜਿਸ ਨਾਲ ਇਹ 8.65 ਫੀਸਦੀ ਤੋਂ ਘਟ ਕੇ 8.5 ਫੀਸਦੀ ਰਹਿ ਗਈ ਸੀ। ਬੈਂਕ ਇਸ ਨੂੰ ਹੋਰ ਘਟ ਕਰਨ 'ਤੇ ਵਿਚਾਰ ਕਰੇਗਾ ਅਤੇ ਅਗਲੇ ਮਹੀਨੇ ਸਾਡੀ ਜਮ੍ਹਾ-ਸਾਖ ਕਮੇਟੀ (ਆਲਕੋ) ਦੀ ਮੀਟਿੰਗ 'ਤੇ ਇਸ 'ਤੇ ਕੋਈ ਫੈਸਲਾ ਹੋਵੇਗਾ। ਪਹਿਲਾਂ ਹੀ ਕੀਤੀ ਗਈ ਕਟੌਤੀ ਨਾਲ ਹੀ ਕਰਜ਼ ਦਰ ਖਾਸੇ ਤਰਕਸੰਗਤ ਹੋ ਗਏ ਹਨ ਅਤੇ ਬਹੁਤ ਉੱਚੇ ਨਹੀਂ ਹਨ। ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਬੈਂਕ ਦੀ ਕਰਜ਼ ਵਾਧਾ ਦਰ ਹੁਣ ਵੀ ਉਮੀਦਤਨ ਨਹੀਂ ਹੈ। ਜ਼ਿਕਰਯੋਗ ਹੈ ਕਿ ਯੂਕੋ ਬੈਂਕ ਨੇ ਰਿਜ਼ਰਵ ਬੈਂਕ ਦੇ ਰੈਪੋ ਦਰ 'ਚ 33 ਬੇਸਿਸ ਪੁਆਇੰਟ ਦੀ ਕਮੀ ਦੇ ਕੁਝ ਹੀ ਦਿਨ ਆਪਣੇ ਦਰ 'ਚ ਕਟੌਤੀ ਕੀਤੀ ਸੀ। ਇਸ ਨੇ ਤਾਂ ਹੀ ਕਿਹਾ ਸੀ ਕਿ ਇਹ ਆਪਣੇ ਰਿਣ ਦਰ ਨੂੰ ਰੈਪੋ ਦਰ ਨਾਲ ਸਿੱਧੇ ਜੋੜ ਕੇ ਗਾਹਕਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦਾ ਹੈ। ਇਕ ਪ੍ਰਸ਼ਨ ਦੇ ਉੱਤਰ 'ਚ ਉਨ੍ਹਾਂ ਦਾ ਬੈਂਕ ਪੂੰਜੀ ਸਮਰੱਥਾ ਅਨੁਪਾਤ, ਐੱਨ.ਪੀ.ਏ. ਅਤੇ ਲਾਭ ਸੰਬੰਧੀ ਮਾਨਕਾਂ ਨੂੰ ਪੂਰਾ ਕਰਕੇ ਅਗਲੇ ਸਾਲ ਤੱਕ ਰਿਜ਼ਰਵ ਬੈਂਕ ਵਲੋਂ ਲਗਾਏ ਗਏ ਪੀ.ਸੀ.ਏ. ਪ੍ਰਤੀਬੰਧਾਂ ਤੋਂ ਬਾਹਰ ਕੀਤਾ ਜਾਵੇਗਾ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਬੈਂਕਾਂ ਦੀ ਰਲੇਵਾਂ ਦੇਸ਼ ਦੀ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤੀ ਦੇਣ ਲਈ ਇਕ ਸਹੀ ਕਦਮ ਹੈ। ਉਨ੍ਹਾਂ ਦੇ ਬੈਂਕ ਹੁਣ ਖੁਦਰਾ ਖੇਤਰ, ਖੇਤੀਬਾੜੀ ਅਤੇ ਐੱਮ.ਐੱਸ.ਐੱਮ.ਈ. ਖੇਤਰ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਨ੍ਹਾਂ ਨੇ ਪ੍ਰਤੀ ਤਿਮਾਹੀ 2000 ਕਰੋੜ ਰੁਪਏ ਦੇ ਬਕਾਇਆ ਕਰਜ਼ ਵਸੂਲੀ ਦਾ ਟੀਚਾ ਵੀ ਤੈਅ ਕੀਤਾ ਹੈ। ਇਸ ਦੇ ਲਗਭਗ 29000 ਕਰੋੜ ਦੇ ਐੱਨ.ਪੀ.ਏ. 'ਚੋਂ 25500 ਕਰੋੜ ਮਾਤਰ 189 ਖਾਤਿਆਂ ਨਾਲ ਜੁੜੇ ਹਨ।

Aarti dhillon

This news is Content Editor Aarti dhillon