ਗ਼ਲਤ ਭੋਜਨ ਭੇਜਣ 'ਤੇ ਰਿਫੰਡ ਦੇਣ ਤੋਂ ਨਾਂਹ ਕਰਨੀ ਮੈਕਡੋਨਲਡਜ਼ ਨੂੰ ਪਈ ਮਹਿੰਗੀ, ਲੱਗਾ ਇੰਨਾ ਜੁਰਮਾਨਾ

12/29/2023 11:39:15 AM

ਨਵੀਂ ਦਿੱਲੀ (ਇੰਟ.)– ਦਿੱਲੀ ਦੇ ਦੱਖਣ-ਪੱਛਮੀ ਜ਼ਿਲ੍ਹੇ ਵਿਚ ਖਪਤਕਾਰ ਵਿਵਾਦ ਹੱਲ ਕਮਿਸ਼ਨ-7 ਨੇ ਕਨਾਟ ਪਲਾਜ਼ਾ ’ਚ ਸਥਿਤ ਮੈਕਡੋਨਲਡਜ਼ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਗਲਤ ਭੋਜਨ ਭੇਜਣ ਅਤੇ ਪੈਸੇ ਰਿਫੰਡ ਨਾ ਕਰਨ 'ਤੇ ਮੈਡਡੋਨਲਡਜ਼ ਮੁਸ਼ਕਲਾਂ ਵਿੱਚ ਘਿਰ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿੱਚ ਉਸ ਨੂੰ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਡਾ: ਸਵੇਰਾ ਪ੍ਰਕਾਸ਼ ਦਾ ਵੱਡਾ ਬਿਆਨ, ਕਿਹਾ-ਪਾਕਿਸਤਾਨ ਨੂੰ ਮੋਦੀ ਵਰਗੇ ਨੇਤਾ ਦੀ ਲੋੜ

ਕੀ ਹੈ ਮਾਮਲਾ
ਸ਼ਿਕਾਇਤਕਰਤਾ ਨਿਤੇਸ਼ ਗਰੇਵਾਲ ਨੇ ਦੱਸਿਆ ਕਿ ਉਸ ਨੇ 17 ਜਨਵਰੀ 2022 ਦੀ ਰਾਤ ਨੂੰ ਜ਼ੋਮੈਟੋ ਐਪ ਦੇ ਮਾਧਿਅਮ ਰਾਹੀਂ 427.75 ਰੁਪਏ ਦਾ ਮਸਾਲੇਦਾਰ ਚਿਕਨ ਰੈਪ ਆਰਡਰ ਕੀਤਾ ਸੀ। ਉਸ ਨੂੰ ਜਦੋਂ ਭੋਜਨ ਡਲਿਵਰ ਹੋਇਆ ਤਾਂ ਉਸ ਨੂੰ ਪਤਾ ਲੱਗਾ ਕਿ ਜੋ ਉਸ ਨੇ ਆਰਡਰ ਕੀਤਾ ਸੀ ਉਹ ਨਹੀਂ ਆਇਆ, ਉਸ ਦੀ ਥਾਂ ’ਤੇ ਉਸ ਨੂੰ ਇਕ ਕੋਕ ਅਤੇ ਫ੍ਰੈਂਚ ਫ੍ਰਾਈਜ਼ ਨਾਲ ਇਕ ਮੈਕ ਸਪਾਇਸੀ ਚਿਕਨ ਬਰਗਰ ਮਿਲਿਆ, ਜਿਸ ਦੀ ਕੀਮਤ ਫ਼ੀਸ ਅਤੇ ਟੈਕਸਾਂ ਨੂੰ ਛੱਡ ਕੇ 294 ਰੁਪਏ ਸੀ। ਉਸ ਨੇ ਮੈਕਡੋਨਲਡਜ਼ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਕੋਈ ਉਚਿੱਤ ਜਵਾਬ ਨਾ ਮਿਲਿਆ। ਇਸ ਕਾਰਨ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਸ ਨੇ ਪ੍ਰੇਸ਼ਾਨ ਹੋ ਕੇ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ।

ਇਹ ਵੀ ਪੜ੍ਹੋ - ਪੌੜੀਆਂ ਘੜੀਸ ਕੇ ਖ਼ੁਦ ਜਹਾਜ਼ ਤੋਂ ਹੇਠਾਂ ਉਤਰਨ ਲਈ ਮਜ਼ਬੂਰ ਹੋਇਆ ਦਿਵਿਆਂਗ ਵਿਅਕਤੀ, ਫਿਰ ਹੋਇਆ.....

ਕਮਿਸ਼ਨ ਨੇ ਕੀ ਕਿਹਾ
ਕਮਿਸ਼ਨ ਦੇ ਮੁਖੀ ਸੁਰੇਸ਼ ਕੁਮਾਰ ਗੁਪਤਾ, ਮੈਂਬਰ ਆਰ. ਸੀ. ਯਾਦਵ ਅਤੇ ਡਾ. ਹਰਸ਼ਾਲੀ ਕੌਰ ਵਲੋਂ ਵਿਰੋਧੀ ਪਾਰਟੀ ਨੂੰ ਨੋਟਿਸ ਭੇਜਣ ਤੋਂ ਬਾਅਦ ਵੀ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਕਮਿਸ਼ਨ ਨੇ ਗਰੇਵਾਲ ਦੇ ਪੱਖ ’ਚ ਫ਼ੈਸਲਾ ਸੁਣਾਉਂਦੇ ਹੋਏ ਇਸ ਨੂੰ ਸੇਵਾ ਵਿਚ ਕਮੀ ਅਤੇ ਅਣਉਚਿੱਤ ਵਪਾਰ ਵਿਵਹਾਰ ਮੰਨਿਆ। ਅਧਿਕਾਰਕ ਆਦੇਸ਼ ਵਿਚ ਕਮਿਸ਼ਨ ਨੇ ਮੈਕਡੋਨਲਡਜ਼ ਨੂੰ ਸ਼ਿਕਾਇਤਕਰਤਾ ਨੂੰ 425.75 ਰੁਪਏ ਵਾਪਸ ਕਰਨ ਦੇ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀ ਅਤੇ ਮੁਕੱਦਮੇ ਦੇ ਖ਼ਰਚੇ ਵਜੋਂ 10,000 ਰੁਪਏ ਯਕਮੁਸ਼ਤ ਪੀੜਤ ਨੂੰ ਦੇਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur