ਮੈਕਸ ਲਾਈਫ ਸਮਾਟਰ ਟਰਮ ਪਲਾਨ ਲਾਂਚ

06/13/2019 3:33:39 PM

ਨਵੀਂ ਦਿੱਲੀ—ਜੀਵਨ ਬੀਮਾ ਖੇਤਰ ਦੀ ਕੰਪਨੀ ਮੈਕਸ ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਕਸਟਮਾਈਜੇਬਲ 'ਮੈਕਸ ਲਾਈਫ ਸਮਾਟਰ ਟਰਮ ਪਲਾਨ' ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਵੀਰਵਾਰ ਇਥੇ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੇ ਹੋਏ ਕਿਹਾ ਕਿ ਇਹ ਪਲਾਨ ਗਾਹਕਾਂ ਨੂੰ ਲਾਭ ਅਤੇ ਸੁਵਿਧਾਵਾਂ ਦੀ ਲੜੀ 'ਚੋਂ ਆਪਣੇ ਮੁਤਾਬਕ ਚੋਣ ਕਰਕੇ ਆਪਣੀ ਸੁਰੱਖਿਆ ਦੇ ਹੱਲ ਨੂੰ ਅਨੁਕੂਲਿਤ ਕਰਨ ਲਈ ਬਣਾਇਆ ਗਿਆ ਹੈ। 
ਇਸ ਪਲਾਨ 'ਚ ਪ੍ਰੀਮੀਅਮ ਭੁਗਤਾਨ ਦੀਆਂ ਵੱਖ-ਵੱਖ ਨਿਯਮਿਤ ਮੋਡ ਦੇ ਵਿਕਲਪ ਚੁਣਨ ਦੀ ਸੁਵਿਧਾ ਹੈ। ਇਸ 'ਚੋਂ 85 ਸਾਲ ਦੀ ਉਮਰ ਤੱਕ ਜੀਵਨ ਬੀਮਾ ਕਵਰ ਮਿਲੇਗਾ। ਉਸ ਨੇ ਕਿਹਾ ਕਿ 'ਲਾਈਫ ਸਟੇਜ ਐਂਡ ਆਨ ਸਮ ਇੰਸ਼ੋਰਡ ਬੈਨੀਫਿਟ' ਦੇ ਤਹਿਤ ਗਾਹਕ ਜੀਵਨ ਦੇ ਹਰ ਪੜ੍ਹਾਅ ਜਿਵੇਂ ਕਿ ਵਿਆਹ, ਬੱਚੇ ਦੇ ਜਨਮ ਜਾਂ ਹੋਮ ਲੋਨ ਲੈਣ 'ਤੇ ਆਪਣੀ ਬੀਮਿਤ ਰਾਸ਼ੀ ਨੂੰ ਵਧਾ ਸਕਦੇ ਹਨ।

Aarti dhillon

This news is Content Editor Aarti dhillon