ਵਿਦੇਸ਼ੀ ਸਰਵਰ ਤੋਂ ਭਾਰਤੀਆਂ ਦਾ ਡਾਟਾ ਮਿਟਾਉਣਾ ਸ਼ੁਰੂ ਕਰੇਗਾ ਮਾਸਟਰ ਕਾਰਡ

12/16/2018 5:09:53 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਭੁਗਤਾਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਅਮਰੀਕੀ ਕੰਪਨੀ ਮਾਸਟਰ ਕਾਰਡ ਨੇ ਰਿਜ਼ਰਵ ਬੈਂਕ ਨੂੰ ਕਿਹਾ ਕਿ ਉਹ ਇਕ ਨਿਸ਼ਚਿਤ ਤਾਰੀਕ ਤੋਂ ਭਾਰਤੀ ਕਾਰਡਧਾਰਤਾਂ ਦੀਆਂ ਸੂਚਨਾਵਾਂ (ਡਾਟਾ) ਨੂੰ ਵਿਦੇਸ਼ੀ ਕੰਪਿਊਟਰ-ਸਰਵਰ ਤੋਂ ਮਿਟਾਉਣ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਕੁਝ ਸਮੇਂ ਲਈ ਇਸ ਨਾਲ ਕਾਰਡ ਦੀ ਸੁਰੱਖਿਆ 'ਚ ਕਮੀ ਆ ਸਕਦੀ ਹੈ। 
ਮਾਸਟਰ ਕਾਰਡ ਇੰਡੀਆ ਅਤੇ ਦੱਖਣੀ ਏਸ਼ੀਆ ਪ੍ਰਭਾਗ ਦੇ ਪ੍ਰਭਾਵੀ ਪੌਰੂਸ਼ ਸਿੰਘ ਨੇ ਕਿਹਾ ਕਿ ਕੰਪਨੀ 200 ਤੋਂ ਜ਼ਿਆਦਾ ਦੇਸ਼ਾਂ 'ਚ ਸੰਚਾਲਨ ਕਰਦੀ ਹੈ ਪਰ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਨੇ ਉਸ ਨੂੰ ਆਪਣੇ ਨਾਗਰਿਕਾਂ ਨਾਲ ਸੰਬੰਧਤ ਸੂਚਨਾਵਾਂ ਨੂੰ ਵਿਦੇਸ਼ੀ ਸਰਵਰ ਤੋਂ ਮਿਟਾਉਣ ਲਈ ਨਹੀਂ ਕਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅਪ੍ਰੈਲ 'ਚ ਨਵੇਂ ਨਿਯਮ ਜਾਰੀ ਕੀਤੇ ਸਨ ਜਿਸ ਨੂੰ ਭੁਗਤਾਨ ਕੰਪਨੀਆਂ ਨੇ ਭਾਰਤੀ ਨਾਗਰਿਕਾਂ ਦੇ ਲੈਣ-ਦੇਣ ਨਾਲ ਜੁੜੇ ਸਾਰੇ ਅੰਕੜੇ ਭਾਰਤ 'ਚ ਸਥਾਪਿਤ ਕੰਪਿਊਟਰ ਡਾਟਾ ਸੰਗ੍ਰਹਿ ਸੁਵਿਧਾਵਾਂ 'ਚ ਹੀ ਰੱਖਣਾ ਜ਼ਰੂਰੀ ਕਰ ਦਿੱਤਾ ਹੈ। ਇਹ ਨਿਯਮ 16 ਅਕਤੂਬਰ ਤੋਂ ਲਾਗੂ ਹੋ ਗਿਆ ਹੈ। 
ਮਾਸਟਰ ਕਾਰਡ ਨੇ ਕਿਹਾ ਕਿ ਸਾਰੇ ਭਾਰਤੀਆਂ ਦੇ ਨਵੇਂ ਲੈਣ-ਦੇਣ ਨਾਲ ਜੁੜੇ ਅੰਕੜਿਆਂ ਨੂੰ 6 ਅਕਤੂਬਰ ਤੋਂ ਉਸ ਦੇ ਪੁਣੇ ਦੇ ਤਕਨੀਕੀ ਕੇਂਦਰ 'ਚ ਸਟੋਰ ਕੀਤਾ ਜਾ ਰਿਹਾ ਹੈ। ਸਿੰਘ ਨੇ ਕਿਹਾ ਕਿ ਆਰ.ਬੀ.ਆਈ. ਨੂੰ ਜੋ ਪ੍ਰਸਤਾਵ ਦਿੱਤਾ ਗਿਆ ਹੈ ਕਿ ਉਸ 'ਚ ਕਿਹਾ ਗਿਆ ਹੈ ਕਿ ਅਸੀਂ ਸਭ ਥਾਵਾਂ ਤੋਂ ਡਾਟਾ ਹਟਾਉਣਾ ਸ਼ੁਰੂ ਕਰ ਦੇਵਾਂਗੇ, ਚਾਹੇ ਉਹ ਕਾਰਡ ਨੰਬਰ ਹੋਵੇ ਜਾਂ ਲੈਣ-ਦੇਣ ਨਾਲ ਜੁੜੀਆਂ ਜਾਣਕਾਰੀਆਂ ਹੋਣ। ਅੰਕੜਿਆਂ ਨੂੰ ਸਿਰਫ ਭਾਰਤ 'ਚ ਸਟੋਰ ਕੀਤਾ ਜਾਵੇਗਾ, ਅਸੀਂ ਅੰਕੜਾ ਹਟਾਉਣਾ ਸ਼ੁਰੂ ਕਰ ਦੇਵਾਂਗੇ। ਸਿੰਘ ਨੇ ਕਿਹਾ ਕਿ ਅੰਕੜਿਆਂ ਨੂੰ ਹਟਾਉਣ 'ਬਟਨ ਦਬਾਉਣ' ਜਿੰਨੀ ਆਸਾਨ ਪ੍ਰਕਿਰਿਆ ਨਹੀਂ ਹੈ ਕਿਉਂਕਿ ਲੋਕ ਤੁਹਾਨੂੰ ਸਜ਼ਾ ਦੇ ਸਕਦੇ ਹਨ ਲੈਣ-ਦੇਣ 'ਚ ਵਿਵਾਦ ਵਰਗੀ ਸਥਿਤੀ ਹੋ ਸਕਦੀ ਹੈ ਅਸੀਂ ਆਰ.ਬੀ.ਆਈ.ਨੂੰ ਪ੍ਰਸਤਾਵ ਦੇ ਦਿੱਤਾ ਹੈ ਅਤੇ ਉਸ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ। 

Aarti dhillon

This news is Content Editor Aarti dhillon