ਆਟੋ ਸੈਕਟਰ 'ਚ ਮੰਦੀ: ਮਾਰੂਤੀ ਨੇ ਕੀਤੀ 3,000 ਤੋਂ ਜ਼ਿਆਦਾ ਅਸਥਾਈ ਕਰਮਚਾਰੀਆਂ ਦੀ ਛਾਂਟੀ

08/17/2019 11:47:50 AM

ਨਵੀਂ ਦਿੱਲੀ—ਆਟੋ ਸੈਕਟਰ 'ਚ ਜਾਰੀ ਸੁਸਤੀ ਦੇ ਮੱਦੇਨਜ਼ਰ ਮਾਰੂਤੀ ਸੁਜ਼ੂਕੀ ਇੰਡੀਆ ਦੇ 3,000 ਤੋਂ ਜ਼ਿਆਦਾ ਅਸਥਾਈ ਕਰਮਚਾਰੀਆਂ ਦੀ ਨੌਕਰੀ ਚਲੀ ਗਈ ਹੈ। ਕੰਪਨੀ ਦੇ ਇਕ ਸਾਬਕਾ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ.ਸੀ. ਭਾਰਗਵ ਨੇ ਕਿਹਾ ਕਿ ਆਟੋ ਸੈਕਟਰ 'ਚ ਨਰਮੀ ਨੂੰ ਦੇਖਦੇ ਹੋਏ ਅਸਥਾਈ ਕਰਮਚਾਰੀਆਂ ਦੇ ਅਨੁਬੰਧ ਦਾ ਨਵੀਨੀਕਰਨ ਨਹੀਂ ਕੀਤਾ ਗਿਆ ਹੈ ਜਦੋਂਕਿ ਸਥਾਈ ਕਰਮਚਾਰੀਆਂ 'ਤੇ ਇਸ ਦਾ ਅਸਰ ਨਹੀਂ ਪਿਆ ਹੈ।


ਭਾਰਗਵ ਨੇ ਕਿਹਾ ਕਿ ਇਹ ਕਾਰੋਬਾਰ ਦਾ ਹਿੱਸਾ ਹੈ, ਜਦੋਂ ਮੰਗ ਵਧਦੀ ਹੈ ਤਾਂ ਅਨੁਬੰਧ 'ਤੇ ਜ਼ਿਆਦਾ ਕਰਮਚਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ ਅਤੇ ਜਦੋਂ ਮੰਗ ਘਟਦੀ ਹੈ ਤਾਂ ਉਨ੍ਹਾਂ ਦੀ ਸੰਖਿਆ ਘਟ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਨਾਲ ਜੁੜੇ ਕਰੀਬ 3,000 ਅਸਥਾਈ ਕਰਮਚਾਰੀਆਂ ਦੀ ਨੌਕਰੀ ਚਲੀ ਗਈ ਹੈ।

ਭਾਰਗਵ ਨੇ ਦੋਹਰਾਇਆ ਕਿ ਵਾਹਨ ਖੇਤਰ ਅਰਥਵਿਵਸਥਾ 'ਚ ਵਿਕਰੀ, ਸੇਵਾ, ਬੀਮਾ, ਲਾਈਸੈਂਸ, ਵਿੱਤਪੋਸ਼ਣ, ਚਾਲਕ, ਪੈਟਰੋਲ ਪੰਪ, ਟਰਾਂਸਪੋਰਟ ਨਾਲ ਜੁੜੀਆਂ ਨੌਕਰੀਆਂ ਪੈਦਾ ਕਰਦਾ ਹੈ। ਉਨ੍ਹਾਂ ਨੇ ਚਿਤਾਇਆ ਹੈ ਕਿ ਵਾਹਨ ਵਿਕਰੀ 'ਚ ਥੋੜ੍ਹੀ ਜਿਹੀ ਗਿਰਾਵਟ ਨਾਲ ਨੌਕਰੀਆਂ ਦੇ ਵੱਡੇ ਪੈਮਾਨੇ 'ਤੇ ਅਸਰ ਪਵੇਗਾ।

Aarti dhillon

This news is Content Editor Aarti dhillon