ਵੈਂਟੀਲੇਟਰ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਹੀ ਮਾਰੂਤੀ ਸੁਜ਼ੂਕੀ, ਸਰਕਾਰ ਦੀ ਕਰੇਗੀ ਮਦਦ

03/27/2020 7:27:55 PM

ਆਟੋ ਡੈਸਕ—ਕੋਰੋਨਾਵਾਇਰਸ ਦੇ ਚੱਲਦੇ ਦੇਸ਼ ਭਰ 'ਚ ਵੈਂਟੀਲੇਟਰ ਅਤੇ ਮਾਸਕ ਆਦਿ ਦੀ ਜ਼ਰੂਰਤ ਕਾਫੀ ਵਧੀ ਗਈ ਹੈ। ਅਜਿਹੇ 'ਚ ਸਰਕਾਰ ਨੇ ਕਈ ਆਟੋ ਨਿਰਮਾਤਾ ਕੰਪਨੀਆਂ ਨਾਲ ਇਨ੍ਹਾਂ ਦੇ ਨਿਰਮਾਣ ਨੂੰ ਲੈ ਕੇ ਮਦਦ ਮੰਗੀ ਹੈ। ਰਿਪੋਰਟ ਮੁਤਾਬਕ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਜਲਦ ਹੀ ਵੈਂਟੀਲੇਟਰ ਦਾ ਨਿਰਮਾਣ ਸ਼ੁਰੂ ਕਰ ਸਕਦੀ ਹੈ, ਮੌਜੂਦਾ ਸਮੇਂ 'ਚ ਕੰਪਨੀ ਆਪਣੇ ਵੈਂਟੀਲੇਟਰ ਨਿਰਮਾਣ ਦੀ ਸਮਰਥਾ ਦਾ ਜਾਇਜ਼ਾ ਲੈ ਰਹੀ ਹੈ। ਆਉਣ ਵਾਲੇ 1-2 ਦਿਨਾਂ 'ਚ ਮਾਰੂਤੀ ਸੁਜ਼ੂਕੀ ਇਹ ਵੱਡਾ ਫੈਸਲਾ ਲੈ ਸਕਦੀ ਹੈ।

ਕੰਪਨੀ ਦੇ ਚੇਅਰਮੈਨ ਨੇ ਵੈਂਟੀਲੇਅਰ ਨਿਰਮਾਣ ਨੂੰ ਲੈ ਕੇ ਕਿਹਾ ਕਿ 'ਵੈਂਟੀਲੇਟਰ, ਆਟੋਮੋਬਾਇਲ ਨਾਲ ਬੇਹੱਦ ਹੀ ਵੱਖ ਉਤਪਾਦ ਹੈ। ਸਾਨੂੰ ਕੱਲ ਹੀ ਇਸ ਦੇ ਉਤਪਾਦਨ 'ਚ ਯੋਗਦਾਨ ਦੇ ਬਾਰੇ 'ਚ ਪੁੱਛਿਆ ਗਿਆ ਹੈ। ਅਜਿਹੇ 'ਚ ਮੌਜੂਦਾ 'ਚ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਉਤਪਾਦ ਹੈ ਅਤੇ ਇਸ ਦੇ ਉਤਪਾਦ 'ਚ ਕਿਹੜੀਆਂ ਚੀਜ਼ਾਂ ਅਤੇ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਮਾਰੂਤੀ ਸੁਜ਼ੂਕੀ ਕਿਸੇ ਵੀ ਕਰਮਚਾਰੀ ਦੀ ਤਨਖਾਹ ਨਹੀਂ ਕੱਟੇਗੀ। ਇਸ ਤੋਂ ਪਹਿਲਾਂ ਮਹਿੰਦਰਾ ਨੇ ਦੱਸਿਆ ਕਿ ਉਹ ਵੈਂਟੀਲੇਟਰ ਦਾ ਨਿਰਮਾਣ ਸ਼ੁਰੂ ਕਰਨ ਵਾਲੀ ਹੈ।

ਇਸ ਦੇ ਨਾਲ ਹੀ ਆਟੋ ਜਗਤ ਦੀ ਬਜਾਜ ਵਰਗੀ ਵੱਡੀ ਕੰਪਨੀ ਵੀ ਇਸ ਵਿਕਲਪ 'ਤੇ ਧਿਆਨ ਦੇਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਹੋ ਸਕੇ ਤਾਂ ਜ਼ਰੂਰ ਕਰਨਗੇ। ਆਉਣ ਵਾਲੇ ਦਿਨਾਂ 'ਚ ਵੀ ਕੰਪਨੀ ਕੁਝ ਐਲਾਨ ਕਰ ਸਕਦੀ ਹੈ। ਦੱਸ ਦੇਈਏ ਕਿ ਕੋਰੋਨਾਵਾਇਰਸ ਦੇ ਚੱਲਦੇ ਦੇਸ਼ ਦੀਆਂ ਜ਼ਿਆਦਾਤਰ ਆਟੋ ਨਿਰਮਾਤਾ ਕੰਪਨੀਆਂ ਨੇ ਵਾਹਨਾਂ ਦੇ ਉਤਪਾਦਨ 'ਤੇ ਰੋਕ ਲੱਗਾ ਦਿੱਤੀ ਹੈ। ਦੇਸ਼ 'ਚ ਅਜੇ 21 ਦਿਨ ਦੇ ਲਾਕਡਾਊਨ ਦੇ ਚੱਲਦੇ ਉਤਪਾਦਨ ਅਗੇ ਵੀ ਠੱਪ ਰਹਿਣ ਦੀ ਉਮੀਦ ਹੈ।

Karan Kumar

This news is Content Editor Karan Kumar