ਮਾਰੂਤੀ ਸੁਜ਼ੂਕੀ ਦੇ ਗੁਰੂਗ੍ਰਾਮ ਪਲਾਂਟ ''ਚ ਕੰਮ ਦੁਬਾਰਾ ਸ਼ੁਰੂ, ਇਥੇ ਬਣਾਏ ਜਾਂਦੇ ਹਨ ਇਹ ਮਾਡਲ

05/18/2020 3:53:51 PM

ਆਟੋ ਡੈਸਕ— ਮਾਰੂਤੀ ਸੁਜ਼ੂਕੀ ਨੇ 12 ਮਈ ਨੂੰ ਆਪਣਾ ਮਾਨੇਸਰ ਪਲਾਂਟ ਸ਼ੁਰੂ ਕੀਤਾ ਸੀ ਅਤੇ ਹੁਣ ਕੰਪਨੀ ਨੇ ਅੱਜ ਯਾਨੀ 18 ਮਈ ਨੂੰ ਆਪਣੇ ਗੁਰੂਗ੍ਰਾਮ ਪਲਾਂਟ ਨੂੰ ਵੀ ਖੋਲ੍ਹ ਦਿੱਤਾ ਹੈ ਅਤੇ ਇਥੇ ਵੀ ਕੰਮ ਸ਼ੁਰੂ ਹੋ ਗਿਆ ਹੈ। ਹਾਲ ਹੀ 'ਚ ਕੰਪਨੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮਾਰੂਤੀ ਸੁਜ਼ੂਕੀ ਨੇ ਕਿਹਾ ਹੈ ਕਿ ਉਹ ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਦਾ ਪਲਾਨ ਕਰ ਰਹੀ ਹੈ। 



ਇਸ ਪਲਾਂਟ 'ਚ ਬਣਾਈਆਂ ਜਾਂਦੀਆਂ ਹਨ ਇਹ ਕਾਰਾਂ
ਮਾਰੂਤੀ ਸੁਜ਼ੂਕੀ ਦੇ ਗੁਰੂਗ੍ਰਾਮ ਪਲਾਂਟ 'ਚ ਐੱਸ-ਕ੍ਰਾਸ, ਵਿਟਾਰਾ ਬ੍ਰੇਜ਼ਾ, ਇਗਨਿਸ ਅਤੇ ਸੁਪਰ ਕੈਰੀ ਵਰਗੇ ਵਾਹਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਉਥੇ ਹੀ ਕੰਪਨੀ ਦੀਆਂ ਪ੍ਰਸਿੱਧ ਕਾਰਾਂ- ਸਵਿਫਟ, ਅਲਟੋ, ਡਿਜ਼ਾਇਰ, ਬਲੈਨੋ ਆਦਿ ਨੂੰ ਮਾਨੇਸਰ ਪਲਾਂਟ 'ਚ ਤਿਆਰ ਕੀਤਾ ਜਾਂਦਾ ਹੈ। 



ਦੇਸ਼ 'ਚ ਲਾਕਡਾਊਨ 4.0 ਫਿਰ ਤੋਂ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਫੇਸ 'ਚ ਕੰਪਨੀ ਨੇ ਆਪਣੇ ਦੂਜੇ ਪਲਾਂਟ ਨੂੰ ਖੋਲ੍ਹ ਦਿੱਤਾ ਹੈ। ਹੁਣ ਮਾਰੂਤੀ ਸੁਜ਼ੂਕੀ ਆਪਣੇ ਗੁਜਰਾਤ ਪਲਾਂਟ ਨੂੰ ਖੋਲ੍ਹਣ ਦਾ ਇੰਤਜ਼ਾਰ ਕਰ ਰਹੀ ਹੈ। ਇਹ ਕੰਟੈਂਟਮੈਂਟ ਜ਼ੋਨ 'ਚ ਹੈ, ਇਸ ਕਾਰਣ ਅਜੇ ਤਕ ਇਸ ਪਲਾਂਟ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਮਿਲ ਸਕੀ।

Rakesh

This news is Content Editor Rakesh