ਮਾਰੂਤੀ ਸੁਜ਼ੂਕੀ ਡਿਜ਼ਾਇਰ ਦਾ ਜਲਵਾ, ਬਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ

12/25/2019 12:26:53 PM

ਆਟੋ ਡੈਸਕ– ਦੇਸ਼ ਦੀ ਯਾਤਰੀ ਕਾਰ ਵਰਗ ਦੀ ਮੋਹਰੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੀ ਪ੍ਰੀਮੀਅਮ ਕੰਪੈਕਟ ਸੇਡਾਨ ਵਰਗ ’ਚ ਪਿਛਲੇ ਇਕ ਦਹਾਕੇ ਤੋਂ ਮੋਹਰੀ ਸਥਾਨ ਰੱਖਣ ਵਾਲੀ ਡਿਜ਼ਾਇਰ ਚਾਲੂ ਵਿੱਤੀ ਸਾਲ ਦੇ ਪਹਿਲੇ 8 ਮਹੀਨਿਆਂ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ। ਕੰਪਨੀ ਦੀ ਡਿਜ਼ਾਇਰ ਦੀ ਵਿਕਰੀ ਅਪ੍ਰੈਲ-ਨਵੰਬਰ 2019 ਦੇ ’ਚ 1 ਲੱਖ 20 ਹਜ਼ਾਰ ਯੂਨਿਟ ਰਹੀ। ਮਾਰੂਤੀ ਦੀ ਡਿਜ਼ਾਇਰ ਆਪਣੇ ਵਰਗ ’ਚ ਈਂਧਣ ਖਪਤ ਦੇ ਲਿਹਾਜ਼ ਨਾਲ ਸਭ ਤੋਂ ਬਿਹਤਰ ਮੰਨੀ ਜਾਂਦੀ ਹੈ। ਚੰਗੇਰੀਆਂ ਸੁਰੱਖਿਆ ਸਹੂਲਤਾਂ ਨਾਲ ਲੈਸ ਡਿਜ਼ਾਇਰ ਨੇ ਹਾਲ ਹੀ ’ਚ 20 ਲੱਖ ਯੂਨਿਟ ਦੀ ਵਿਕਰੀ ਦਾ ਰਿਕਾਰਡ ਵੀ ਬਣਾਇਆ ਹੈ।

ਪਾਵਰ ਅਤੇ ਕੀਮਤ
ਡਿਜ਼ਾਇਰ ਪੈਟਰੋਲ ਅਤੇ ਡੀਜ਼ਲ, ਦੋਵਾਂ ਇੰਜਣ ਆਪਸ਼ਨ ’ਚ ਆਉਂਦੀ ਹੈ। ਪੈਟਰੋਲ ਇੰਜਣ 1.2 ਲੀਟਰ ਦਾ ਹੈ, ਜੋ 82 ਬੀ.ਐੱਚ.ਪੀ. ਦੀ ਪਾਵਰ ਅਤੇ 114 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਦਾ ਹੈ। ਡੀਜ਼ਲ ਇੰਜਣ 1.3 ਲੀਟਰ ਦਾ ਹੈ, ਜੋ 74 ਬੀ.ਐੱਚ.ਪੀ. ਦੀ ਪਾਵਰ ਅਤੇ 190 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਦੋਵਾਂ ਇੰਜਣਾਂ ਦੇ ਨਾਲ 5-ਸਪੀਡ ਮੈਨੁਅਲ ਅਤੇ ਏ.ਐੱਮ.ਟੀ. ਗਿਅਰਬਾਕਸ ਦੇ ਆਪਸ਼ਨ ਉਪਲੱਬਧ ਹਨ। ਡਿਜ਼ਾਇਰ ਦੀ ਸ਼ੁਰੂਆਤੀ ਕੀਮਤ 5.83 ਲੱਖ ਰੁਪਏ ਹੈ।