ਮਾਰੂਤੀ ਸੁਜ਼ੂਕੀ, ਟਾਟਾ ਅਤੇ ਹੁੰਡਈ ਆਟੋ ਐਕਸਪੋ ਕੰਪਨੀਆਂ 2018 ''ਚ ਪੇਸ਼ ਕਰਨ ਵਾਲੀਆਂ ਹਨ ਨਵੀਆਂ ਕਾਰਾਂ

07/23/2017 8:25:08 PM

ਜਲੰਧਰ— ਅਗਲੇ ਸਾਲ ਹੋਣ ਵਾਲੇ ਆਟੋ ਐਕਸਪੋ 2018 ਦੌਰਾਨ ਭਾਰਤ 'ਚ ਮਾਰੂਤੀ ਸੁਜ਼ੂਕੀ, ਟਾਟਾ ਅਤੇ ਹੁੰਡਈ ਆਟੋ ਆਪਣੀ ਨਵੀਆਂ ਗੱਡੀਆਂ ਦੇ ਕਾਨਸੈਪਟ ਪੇਸ਼ ਕਰ ਸਕਦੀ ਹੈ। ਹੁੰਡਈ ਕੰਪਨੀ ਸੈਂਟਰੋ ਅਤੇ ਕਾਰਲਿਨੋ ਕਾਮਪੈਕਟ SUV ਨੂੰ ਪੇਸ਼ ਕਰ ਸਕਦੀ ਹੈ। ਉੱਥੇ, ਟਾਟਾ ਮੋਟਰਸ ਆਪਣੀ ਟਾਟਾ Q501 SUV, ਟਾਟਾ ਟਿਆਗੋ ਸਪੋਰਟ ਅਤੇ ਟਾਟਾ ਰੇਸਮੋ ਨੂੰ ਪੇਸ਼ ਕਰ ਸਕਦੀ ਹੈ। ਸੁਜ਼ੂਕੀ ਨੇ ਐਕਸ-ਲੈਂਡਰ ਦਾ ਕਾਨਸੈਪਟ ਕੁਝ ਸਾਲ ਪਹਿਲਾਂ Tokyo 'ਚ ਪੇਸ਼ ਕੀਤਾ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਜਾਪਾਨੀ ਕਾਰ ਨਿਰਮਾਤਾ ਆਪਣੇ ਨੈਕਸਟ ਜਿਮਨੀ (ਮਾਰੂਤੀ ਜਿਪਸੀ) 'ਤੇ ਕੰਮ ਕਰ ਰਹੀ ਹੈ। 2018 ਸੁਜ਼ੂਕੀ ਜਿਮਨੀ ਭਾਰਤੀ ਬਾਜ਼ਾਰ 'ਚ 2018 ਮਾਰੂਤੀ ਜਿਪਸੀ ਦੇ ਤੌਰ 'ਤੇ ਲਾਂਚ ਕਰ ਸਕਦੀ ਹੈ।
ਕੀਮਤ
2018 ਮਾਰੂਤੀ ਜਿਪਸੀ (ਸੁਜੂਕੀ ਜਿਮਨੀ) 'ਚ ਬਲੇਨੋ ਵਾਲਾ ਲਾਈਟਵੇਟ ਪਲੇਟਫਾਰਮ ਸ਼ੇਅਰ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ 'ਚ ਜਾਂ ਤਾਂ ਬਲੇਨੋ rs ਵਾਲਾ 1.0 ਲੀਟਰ ਬੂਸਟਰਜੈਟ ਇੰਜਣ ਜਾਂ ਫਿਏਟ ਵਾਲਾ 1.3 ਲੀਟਰ ਡੀਜ਼ਲ ਇੰਜਣ ਦਿੱਤਾ ਜਾ ਸਕਦਾ ਹੈ। ਭਾਰਤ 'ਚ ਇਸ ਦੀ ਕੀਮਤ 6.50 ਲੱਖ ਰੁਪਏ ਤੋਂ ਲੈ ਕੇ 8.50 ਲੱਖ ਰੁਪਏ ਹੋ ਸਕਦੀ ਹੈ। ਨਵੀਂ ਮਾਰੂਤੀ ਜਿਪਸੀ ਦੀ ਘੱਟੋ-ਘੱਟ ਮਾਇਲੇਜ 13 ਕਿਲੋਮੀਟਰ ਪ੍ਰਤੀ ਲੀਟਰ ਅਤੇ ਜ਼ਿਆਦਾ ਤੋਂ ਜ਼ਿਆਦਾ 21 ਕਿਲੋਮੀਟਰ ਪ੍ਰਤੀ ਲੀਟਰ ਹੋਵੇਗੀ।
ਇੰਜਣ
ਪਾਵਰ ਸਪੈਸੀਫਿਕੈਸ਼ਨ ਦੀ ਗੱਲ ਕਰੀਏ ਤਾਂ ਇਸ 'ਚ 98 bhp ਪਾਵਰ ਅਤੇ 170 nm ਟਾਰਕ ਵਾਲਾ 1.0 ਲੀਟਰ ਪ੍ਰੈਟੋਲ ਅਤੇ 75Bhp ਦੀ ਪਾਵਰ ਅਤੇ 200 NM ਟਾਰਕ ਵਾਲਾ 1.3 ਲੀਟਰ ਡੀਜ਼ਲ ਇੰਜਣ ਦਿੱਤਾ ਜਾਵੇਗਾ। ਇੰਜਣ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਲੈਸ ਹੋਵੇਗਾ। ਇਸ ਦੀ ਟਾਪ ਸਪੀਡ 175kmph ਹੋਵੇਗੀ। 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ੍ਹਣ 'ਚ ਇਸ ਨੂੰ 11.5 ਸੈਕਿੰਡ ਦਾ ਸਮਾਂ ਲੱਗੇਗਾ।