''ਡਰਾਈ ਵਾਸ਼'' ਦੇ ਜ਼ਰੀਏ ਮਾਰੂਤੀ ਨੇ ਬਚਾਇਆ 65 ਕਰੋੜ ਲਿਟਰ ਪਾਣੀ

06/06/2019 2:37:19 PM

ਨਵੀਂ ਦਿੱਲੀ — ਦੇਸ਼ ਦੀ ਯਾਤਰੀ ਕਾਰ ਵਰਗ ਦੀ ਪ੍ਰਮੁੱਖ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਵਾਹਨਾਂ ਦੀ ਵਾਸ਼ਿੰਗ ਲਈ 'ਡਰਾਈ ਵਾਸ਼' ਪ੍ਰਣਾਲੀ ਦਾ ਇਸਤੇਮਾਲ ਕਰਕੇ ਪਿਛਲੇ ਵਿੱਤੀ ਸਾਲ 'ਚ 65 ਕਰੋੜ ਲਿਟਰ ਤੋਂ ਜ਼ਿਆਦਾ ਪਾਣੀ ਬਚਾਇਆ ਹੈ। ਕੰਪਨੀ ਨੇ ਵੀਰਵਾਰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਦੱਸਿਆ ਕਿ ਉਸਨੇ ਇਸ ਪ੍ਰਣਾਲੀ ਦਾ ਇਸਤੇਮਾਲ ਕਰਕੇ 2018-19 'ਚ ਵਰਕਸ਼ਾਪ 'ਚ ਤਿੰਨ ਗੁਣਾ ਪਾਣੀ ਦੀ ਬਚਤ ਕੀਤੀ ਹੈ।

ਕੰਪਨੀ ਦੇ ਸਰਵਿਸ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਪਾਰਥੋ ਬੈਨਰਜੀ ਨੇ ਦੱਸਿਆ ਕਿ ਮਕਸਦ ਜਿਥੇ ਇਕ ਪਾਸੇ ਗਾਹਕਾਂ ਨੂੰ ਬਿਹਤਰ ਅਤੇ ਗੁਣਵੱਤਾ ਵਾਲੀਆਂ ਸੇਵਾਵਾਂ ਦੇਣਾ ਹੈ ਉਥੇ ਵਾਤਾਵਰਣ ਸੰਭਾਲ 'ਚ ਮਦਦ ਕਰਨਾ ਵੀ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਦੀ ਡਰਾਈ ਵਾਸ਼ ਅਤੇ ਪੇਪਰਲੈੱਸ ਸੇਵਾਵਾਂ ਇਸ ਦਾ ਵਧੀਆ ਉਦਾਹਰਣ ਹਨ। ਕੰਪਨੀ ਦੀ ਵਰਕਸ਼ਾਪ 'ਚ ਡਰਾਈ ਵਾਸ਼ ਪ੍ਰਣਾਲੀ ਦੀ ਵਰਤੋਂ ਕਰਕੇ 2018-19 'ਚ 65 ਕਰੋੜ 60 ਲਿਟਰ ਪਾਣੀ ਦੀ ਬਚਤ ਕੀਤੀ ਗਈ। ਇਹ ਮਾਤਰਾ 2016-17 ਦੀ ਤੁਲਨਾ ਵਿਚ 21.60 ਕਰੋੜ ਲਿਟਰ ਅਰਥਾਤ 203 ਫੀਸਦੀ ਜ਼ਿਆਦਾ ਹੈ। ਬੀਤੇ ਵਿੱਤੀ ਸਾਲ 'ਚ ਕੰਪਨੀ ਦੀ ਵਰਕਸ਼ਾਪ 'ਚ ਇਸ ਪ੍ਰਣਾਲੀ ਨਾਲ 69 ਲੱਖ ਵਾਹਨਾਂ ਦੀ ਸਰਵਿਸ ਕੀਤੀ ਗਈ। ਇਸ ਪ੍ਰਣਾਲੀ ਨਾਲ ਸਮਾਂ ਵੀ ਘੱਟ ਲਗਦਾ ਹੈ ਅਤੇ ਆਖਰੀ ਧੁਆਈ(ਵਾਸ਼ਿੰਗ) ਦੀ ਵਧੀਆ ਗੁਣਵੱਤਾ ਦੇ ਨਾਲ ਪਾਣੀ ਵੀ ਘੱਟ ਇਸਤੇਮਾਲ ਹੁੰਦਾ ਹੈ।