ਬੀਤੇ ਦਿਨ ਦੀ ਗਿਰਾਵਟ ਤੋਂ ਉਭਰਿਆ ਬਾਜ਼ਾਰ, ਸੈਂਸੈਕਸ 290 ਅੰਕ ਉਪਰ

05/25/2022 10:31:38 AM

ਨਵੀਂ ਦਿੱਲੀ- ਮਿਸ਼ਰਿਤ ਸੰਸਾਰਿਕ ਸੰਕੇਤਾਂ ਦੇ ਵਿਚਾਲੇ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹਰੇ ਨਿਸ਼ਾਨ 'ਤੇ ਹੋਈ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 288 ਅੰਕ ਜਾਂ 0.53 ਫੀਸਦੀ ਚੜ੍ਹ ਕੇ 54,340 ਦੇ ਪੱਧਰ 'ਤੇ ਖੁੱਲ੍ਹਿਆ, ਉਧਰ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨੇ 89 ਅੰਕ ਜਾਂ 0.55 ਫੀਸਦੀ ਤੇਜ਼ੀ ਲੈਂਦੇ ਹੋਏ 16214 ਦੇ ਪੱਧਰ 'ਤੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਬਾਜ਼ਾਰ ਖੁੱਲ੍ਹਣ ਦੇ ਨਾਲ ਲਗਭਗ 1178 ਸ਼ੇਅਰਾਂ 'ਚ ਤੇਜ਼ੀ ਆਈ, 459 ਸ਼ੇਅਰਾਂ 'ਚ ਗਿਰਾਵਟ ਆਈ ਅਤੇ 81 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ।

ਬੀਤੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਤੇਜ਼ ਸ਼ੁਰੂਆਤ ਕਰਦੇ ਹੋਏ ਅੰਤ 'ਚ ਦੋਵੇਂ ਇੰਡੈਕਸ ਗਿਰਾਵਟ ਦੇ ਨਾਲ ਬੰਦ ਹੋਏ ਸਨ। ਸੈਂਸੈਕਸ ਸੂਚਕਾਂਕ 236 ਅੰਕ ਜਾਂ 0.43 ਫੀਸਦੀ ਟੁੱਟ ਕੇ 54,053 ਦੇ ਪੱਧਰ 'ਤੇ ਬੰਦ ਹੋਇਆ ਸੀ, ਜਦੋਂਕਿ ਨਿਫਟੀ ਸੂਚਕਾਂਕ 89 ਅੰਕ ਜਾਂ 0.55 ਫੀਸਦੀ ਫਿਸਲ ਕੇ 16,125 ਦੇ ਪੱਧਰ 'ਤੇ ਬੰਦ ਹੋਇਆ ਸੀ।

ਪ੍ਰਾਈਵੇਟ ਬੈਂਕ ਅਤੇ ਫਾਈਨੈਂਸ਼ੀਅਲ ਸਰਵਿਸ 'ਚ ਵਾਧਾ ਸੈਕਟੋਰਲ ਇੰਡੈਕਸ ਦੇ 11 ਇੰਡੈਕਸ 'ਚੋਂ 3 'ਚ ਵਾਧਾ ਅਤੇ 8 'ਚ ਗਿਰਾਵਟ ਹੈ। 1 ਫੀਸਦੀ ਤੋਂ ਜ਼ਿਆਦਾ ਵਾਧੇ ਵਾਲੇ ਇੰਡੈਕਸ 'ਚ ਫਾਈਨੈਂਸ਼ੀਅਲ ਸਰਵਿਸ, ਪ੍ਰਾਈਵੇਟ ਬੈਂਕ ਸ਼ਾਮਲ ਹਨ। ਉਧਰ ਬੈਂਕ,FMCG,ਮੈਟਲ, ਫਾਰਮਾ, PSU ਬੈਂਕ ਅਤੇ ਰਿਐਲਿਟੀ 'ਚ ਮਾਮੂਲੀ ਵਾਧਾ ਹੈ। ਜਦੋਂਕਿ ਆਟੋ, ਮੀਡੀਆ ਅਤੇ ਆਈ.ਟੀ. 'ਚ ਗਿਰਾਵਟ ਹੈ।

Aarti dhillon

This news is Content Editor Aarti dhillon