ਸੰਸਾਰਕ ਰੁਖ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਚਾਲ

06/23/2019 12:23:32 PM

ਨਵੀਂ ਦਿੱਲੀ—ਘਰੇਲੂ ਸੰਕੇਤਕਾਂ ਦੀ ਕਮੀ ਦੌਰਾਨ ਇਸ ਹਫਤੇ ਸੰਸਾਰਕ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਸੰਸਾਰਕ ਰੁਖ ਨਾਲ ਤੈਅ ਹੋਵੇਗੀ। ਨਿਵੇਸ਼ਕ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਟਕਰਾਅ ਅਤੇ ਸੰਸਾਰਕ ਵਪਾਰ ਦ੍ਰਿਸ਼ 'ਤੇ ਕਰੀਬ ਤੋਂ ਨਜ਼ਰ ਰੱਖਣਗੇ। ਵਿਸ਼ਲੇਸ਼ਕਂਨੇ ਇਹ ਗੱਲ ਕਹੀ। ਅਮਰੀਕੀ ਡਰੋਨ ਨੂੰ ਮਾਰ ਸੁੱਟਣ ਅਤੇ ਦੋ ਤੇਲ ਟੈਂਕਰਾਂ 'ਤੇ ਹਮਲੇ ਦੇ ਬਾਅਦ ਪੱਛਮੀ ਏਸ਼ੀਆ 'ਚ ਭੂ-ਰਾਜਨੀਤਿਕ ਤਣਾਅ ਵਧਣ ਨਾਲ ਪਿਛਲੇ ਹਫਤੇ ਸ਼ੇਅਰ ਬਾਜ਼ਾਰ ਪ੍ਰਭਾਵਿਤ ਹੋਇਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਈਰਾਨ 'ਤੇ ਹਮਲੇ ਦੇ ਆਦੇਸ਼ ਅਤੇ ਬਾਅਦ 'ਚ ਇਸ ਨੂੰ ਵਾਪਸ ਲਿਆਉਣ ਦੀਆਂ ਖਬਰਾਂ ਆਉਣ ਦੇ ਬਾਅਦ 'ਚ ਵਾਪਸ ਲੈਣ ਦੀਆਂ ਖਬਰਾਂ ਆਉਣ ਦੇ ਬਾਅਦ ਸ਼ੁੱਕਰਵਾਰ ਨੂੰ ਕੱਚੇ ਤੇਲ ਦੀ ਕੀਮਤ 'ਚ ਤੇਜ਼ੀ ਰਹੀ। ਸੈਮਕੋ ਸਕਿਓਰੀਟੀਜ਼ ਅਤੇ ਸਟਾਕਨੋਟ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜਿਮੀਤ ਮੋਦੀ ਨੇ ਕਿਹਾ ਕਿ ਇਸ ਹਫਤੇ ਬਾਜ਼ਾਰ 'ਚ ਬਜਟ ਨੀਤੀਆਂ ਦੇ ਨਤੀਜਿਆਂ 'ਤੇ ਅਟਕਲਾਂ ਸ਼ੁਰੂ ਹੋ ਜਾਣਗੀਆਂ। ਸੰਸਾਰਕ ਕਾਰਕ ਘਰੇਲੂ ਸ਼ੇਅਰ ਬਾਜ਼ਾਰਾਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦੀ ਹੈ। ਵਿਸ਼ਲੇਸ਼ਕਾਂ ਨੇ ਕਿਹਾ ਕਿ ਨਿਵੇਸ਼ਕਾਂ ਦੀ ਨਜ਼ਰ ਰੁਪਏ ਦੀ ਚਾਲ ਅਤੇ ਕੱਚੇ ਤੇਲ ਦੀ ਉਤਾਅ ਚੜ੍ਹਾਅ 'ਤੇ ਰਹੇਗੀ। ਰੇਲੀਗੇਅਰ ਬ੍ਰੇਕਿੰਗ ਲਿਮਟਿਡ ਦੇ ਖੁਦਰਾ ਵੰਡ ਦੇ ਪ੍ਰਧਾਨ ਜਯੰਤ ਮਾਂਗਲਿਕ ਨੇ ਕਿਹਾ ਕਿ ਵਪਾਰ ਯੁੱਧ ਅਤੇ ਭੂ-ਰਾਜਨੀਤਿਕ ਤਣਾਅ ਨੂੰ ਦੇਖ ਦੇ ਨਿਵੇਸ਼ਕ ਆਪਣਾ ਰੁਖ ਤੈਅ ਕਰਨਗੇ। ਇਨ੍ਹਾਂ ਕਾਰਕਾਂ ਦੇ ਛੇਤੀ ਖਤਮ ਹੋਣ ਦੀ ਸੰਭਾਵਨਾ ਨਹੀਂ ਹੈ। ਪਿਛਲੇ ਹਫਤੇ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 257.58 ਅੰਕ ਭਾਵ 0.65 ਫੀਸਦੀ ਡਿੱਗਾ ਹੈ। ਸੈਂਸੈਕਸ ਸ਼ੁੱਕਰਵਾਰ ਨੂੰ 407.14 ਅੰਕ ਭਾਵ 1.03 ਫੀਸਦੀ ਡਿੱਗ ਕੇ 39,194.49 ਅੰਕ 'ਤੇ ਬੰਦ ਹੋਇਆ।

Aarti dhillon

This news is Content Editor Aarti dhillon