ਸੈਂਸੈਕਸ ਦੀਆਂ ਉੱਚ 6 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 54,916 ਕਰੋੜ ਰੁਪਏ ਘਟਿਆ

12/09/2018 12:00:05 PM

ਨਵੀਂ ਦਿੱਲੀ—ਸੈਂਸੈਕਸ ਦੀਆਂ ਉੱਚ ਦਸ ਕੰਪਨੀਆਂ 'ਚੋਂ 6 ਦਾ ਬਾਜ਼ਾਰ ਪੂੰਜੀਕਰਨ (ਐੱਮ-ਕੈਪ) 'ਚ ਪਿਛਲੇ ਹਫਤੇ ਕੁੱਲ 54,916.4 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਰਿਲਾਇੰਸ ਇੰਡਸਟਰੀਜ਼ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਰਿਲਾਇੰਸ ਦੇ ਇਲਾਵਾ ਆਈ.ਟੀ.ਸੀ., ਐੱਚ.ਡੀ.ਐੱਫ.ਸੀ.ਬੈਂਕ, ਭਾਰਤੀ ਸਟੇਟ ਬੈਂਕ, ਐੱਚ.ਡੀ.ਐੱਫ.ਸੀ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਪੂੰਜੀਕਰਣ 'ਚ ਗਿਰਾਵਟ ਹੋਈ, ਜਦੋਂਕਿ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.), ਇੰਫੋਸਿਸ ਅਤੇ ਕੋਟਕ ਮਹਿੰਦਰਾ ਬੈਂਕ ਦਾ ਐਮ-ਕੈਪ ਵਧਿਆ ਹੈ। 
ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 3,080.47 ਕਰੋੜ ਡਿੱਗ ਕੇ 5,72,419.47 ਕਰੋੜ ਰੁਪਏ ਜਦੋਂ ਕਿ ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਣ 1,677.66 ਕਰੋੜ ਰੁਪਏ ਘੱਟ ਹੋ ਕੇ 2,26,769.52 ਕਰੋੜ ਰੁਪਏ ਰਹਿ ਗਿਆ, ਉੱਧਰ ਦੂਜੇ ਪਾਸੇ ਟੀ.ਸੀ.ਐੱਸ. ਦਾ ਐੱਮ-ਕੈਪ 9,512.30 ਕਰੋੜ ਰੁਪਏ ਦੇ ਵਾਧੇ ਨਾਲ 7,48,957.23 ਕਰੋੜ ਰੁਪਏ ਜਦੋਂ ਕਿ ਇੰਫੋਸਿਸ ਦਾ ਪੂੰਜੀਕਰਣ 6,356.32 ਕਰੋੜ ਰੁਪਏ ਵਧ ਕੇ 2,97,523.86 ਕਰੋੜ ਰੁਪਏ 'ਤੇ ਪਹੁੰਚ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 14,990.19 ਕਰੋੜ ਰੁਪਏ ਵਧ ਕੇ 3,94,583.03 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ ਪੂੰਜੀਕਰਣ 9,516.85 ਕਰੋੜ ਰੁਪਏ ਵਧ ਕੇ 2,44,548.88 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। 

Aarti dhillon

This news is Content Editor Aarti dhillon