ਟਾਪ ਪੰਜ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 88,605 ਕਰੋੜ ਰੁਪਏ ਵਧਿਆ, ਜ਼ਿਆਦਾ ਫ਼ਾਇਦੇ ''ਚ ਰਹੀ ਇਹ ਕੰਪਨੀ

03/05/2023 2:19:42 PM

ਬਿਜ਼ਨੈੱਸ ਡੈਸਕ— ਸੈਂਸੈਕਸ ਦੀਆਂ ਚੋਟੀ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ 'ਚੋਂ ਪੰਜ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫਤੇ ਸਮੂਹਿਕ ਤੌਰ 'ਤੇ 88,604.99 ਕਰੋੜ ਰੁਪਏ ਵਧਿਆ ਹੈ। ਸਭ ਤੋਂ ਵੱਧ ਫ਼ਾਇਦਾ ਭਾਰਤੀ ਸਟੇਟ ਬੈਂਕ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਨੂੰ ਹੋਇਆ। ਜਦੋਂ ਕਿ ਐੱਚ.ਡੀ.ਐੱਫ.ਸੀ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਸਟੇਟ ਬੈਂਕ ਆਫ ਇੰਡੀਆ, ਐੱਚ.ਡੀ.ਐੱਫ.ਸੀ ਅਤੇ ਭਾਰਤੀ ਏਅਰਟੈੱਲ ਦਾ ਬਾਜ਼ਾਰ ਮੁੱਲ ਜਿਥੇ ਵਧਿਆ ਹੈ ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀਐੱਸ), ਇਨਫੋਸਿਸ, ਹਿੰਦੁਸਤਾਨ ਯੂਨੀਲੀਵਰ ਅਤੇ ਆਈ.ਟੀ.ਸੀ 'ਚ ਗਿਰਾਵਟ ਆਈ। ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 345.04 ਅੰਕ ਜਾਂ 0.58 ਫ਼ੀਸਦੀ ਵਧਿਆ।

ਇਹ ਵੀ ਪੜ੍ਹੋ-ਫਿਸਲਣ ਤੋਂ ਬਾਅਦ ਅਰਬਪਤੀਆਂ ਦੀ ਸੂਚੀ 'ਚ ਅਡਾਨੀ ਦੀ ਲੰਬੀ ਛਲਾਂਗ, ਹੁਣ ਪਹੁੰਚੇ ਇਸ ਨੰਬਰ 'ਤੇ
ਚੋਟੀ ਦੀਆਂ 10 ਕੰਪਨੀਆਂ 'ਚੋਂ ਭਾਰਤੀ ਸਟੇਟ ਬੈਂਕ ਨੇ ਆਪਣੇ ਮੁਲਾਂਕਣ 'ਚ ਸਭ ਤੋਂ ਵੱਧ ਵਾਧਾ ਦੇਖਿਆ ਅਤੇ ਇਹ 35,832.32 ਕਰੋੜ ਰੁਪਏ ਵਧ ਕੇ 5,00,759.98 ਕਰੋੜ ਰੁਪਏ ਹੋ ਗਿਆ। ਆਈ.ਸੀ.ਆਈ.ਸੀ.ਆਈ. ਬੈਂਕ ਦਾ ਮਾਰਕੀਟ ਕੈਪ 20,360.13 ਕਰੋੜ ਰੁਪਏ ਵਧ ਕੇ 6,06,514.71 ਕਰੋੜ ਰੁਪਏ ਹੋ ਗਿਆ। ਐੱਚ.ਡੀ.ਐੱਫ.ਸੀ ਬੈਂਕ ਦਾ ਬਾਜ਼ਾਰ ਮੁੱਲ 15,236.59 ਕਰੋੜ ਰੁਪਏ ਵਧ ਕੇ 9,01,307.58 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ ਬੈਂਕ ਦਾ ਬਾਜ਼ਾਰ ਮੁੱਲ 13,051.48 ਕਰੋੜ ਰੁਪਏ ਵਧ ਕੇ 4,84,417.42 ਕਰੋੜ ਰੁਪਏ ਹੋ ਗਿਆ। ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਣ 4,124.47 ਕਰੋੜ ਰੁਪਏ ਵਧ ਕੇ 4,26,158.52 ਕਰੋੜ ਰੁਪਏ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ- ਹੋਲੀ 'ਤੇ ਜ਼ਰੂਰ ਕਰੋ ਇਹ ਖ਼ਾਸ ਵਾਸਤੂ ਉਪਾਅ, ਘਰ 'ਚ ਆਉਣਗੀਆਂ ਖੁਸ਼ੀਆਂ
ਹਾਲਾਂਕਿ ਇਨਫੋਸਿਸ ਦਾ ਬਾਜ਼ਾਰ ਮੁਲਾਂਕਣ 30,150.9 ਕਰੋੜ ਰੁਪਏ ਦੀ ਗਿਰਾਵਟ ਨਾਲ 6,22,711.80 ਕਰੋੜ ਰੁਪਏ ਰਹਿ ਗਿਆ ਜਦੋਂ ਕਿ ਟਾਟਾ ਕੰਸਲਟੈਂਸੀ ਸਰਵਿਸਿਜ਼ ਦਾ ਬਾਜ਼ਾਰ ਮੁੱਲ 20,966.36 ਕਰੋੜ ਰੁਪਏ ਦੀ ਗਿਰਾਵਟ ਨਾਲ 12,23,129.40 ਕਰੋੜ ਰੁਪਏ ਰਿਹਾ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਮੁੱਲ 3,336.42 ਕਰੋੜ ਰੁਪਏ ਦੀ ਗਿਰਾਵਟ ਨਾਲ 5,80,360.79 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁੱਲ 507.03 ਕਰੋੜ ਰੁਪਏ ਦੀ ਗਿਰਾਵਟ ਨਾਲ 16,13,602.63 ਕਰੋੜ ਰੁਪਏ ਰਿਹਾ। ਆਈ.ਟੀ.ਸੀ ਦਾ ਮਾਰਕੀਟ ਕੈਪ ਵੀ 24.72 ਕਰੋੜ ਰੁਪਏ ਘਟ ਕੇ 4,77,886.13 ਕਰੋੜ ਰੁਪਏ ਰਹਿ ਗਿਆ।

ਇਹ ਵੀ ਪੜ੍ਹੋ-ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ

ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ 'ਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਕ੍ਰਮਵਾਰ ਟੀ.ਸੀ.ਐੱਸ, ਐੱਚ.ਡੀ.ਐੱਫ.ਸੀ ਬੈਂਕ, ਇਨਫੋਸਿਸ, ਆਈ.ਸੀ.ਆਈ.ਸੀ.ਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਸ.ਬੀ.ਆਈ, ਐੱਚ.ਡੀ.ਐੱਫ.ਸੀ, ਆਈ.ਟੀ.ਸੀ. ਅਤੇ ਭਾਰਤੀ ਏਅਰਟੈੱਲ ਦਾ ਨੰਬਰ ਸਥਾਨ ਰਿਹਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon