ਟਾਪ-4 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 34,982.23 ਕਰੋੜ ਵਧਿਆ

08/20/2018 1:43:02 AM

ਨਵੀਂ ਦਿੱਲੀ— ਦੇਸ਼ ਦੀਆਂ ਟਾਪ 10 'ਚੋਂ 4 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ 'ਚ ਪਿਛਲੇ ਹਫਤੇ ਦੇ ਕਾਰੋਬਾਰ 'ਚ 34,982.23 ਕਰੋੜ ਰੁਪਏ ਦਾ ਵਾਧਾ ਹੋਇਆ। ਬਾਜ਼ਾਰ 'ਚ ਐੱਫ. ਐੱਮ. ਸੀ. ਜੀ. ਕੰਪਨੀ ਆਈ. ਟੀ. ਸੀ. ਦਾ ਬਾਜ਼ਾਰ ਪੂੰਜੀਕਰਨ ਸਭ ਤੋਂ ਜ਼ਿਆਦਾ ਵਧਿਆ। ਇਸ ਤੋਂ ਇਲਾਵਾ ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚ. ਯੂ. ਐੱਲ. ਅਤੇ ਇਨਫੋਸਿਸ ਦਾ ਮੁਲਾਂਕਣ ਵਧਿਆ। ਉਥੇ ਹੀ ਆਰ. ਆਈ. ਐੱਲ., ਐੱਚ. ਡੀ. ਐੱਫ. ਸੀ. ਬੈਂਕ, ਐੱਚ. ਡੀ. ਐੱਫ. ਸੀ., ਮਾਰੂਤੀ ਸੁਜ਼ੂਕੀ ਇੰਡੀਆ, ਐੱਸ. ਬੀ. ਆਈ. ਤੇ ਕੋਟਕ ਮਹਿੰਦਰਾ ਦੇ ਬਾਜ਼ਾਰ ਪੂੰਜੀਕਰਨ 'ਚ ਗਿਰਾਵਟ ਆਈ।
ਟੀ. ਸੀ. ਐੱਸ. ਟਾਪ ਗੇਨਰ
ਪਿਛਲੇ ਹਫਤੇ ਦੇ ਕਾਰੋਬਾਰ 'ਚ ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਨ 11,062.56 ਕਰੋੜ ਰੁਪਏ ਚੜ੍ਹ ਕੇ 3,83,522.35 ਕਰੋੜ ਰੁਪਏ ਰਿਹਾ। ਦੇਸ਼ ਦੀ ਦੂਜੀ ਵੱਡੀ ਆਈ. ਟੀ. ਕੰਪਨੀ ਇਨਫੋਸਿਸ ਦਾ ਮੁਲਾਂਕਣ 10,079.75 ਕਰੋੜ ਰੁਪਏ ਵਧ ਕੇ 3,12,625.06 ਕਰੋੜ ਰੁਪਏ ਅਤੇ ਐੱਚ. ਯੂ. ਐੱਲ. ਦਾ ਬਾਜ਼ਾਰ ਪੂੰਜੀਕਰਨ 6,948.48 ਕਰੋੜ ਰੁਪਏ ਉਛਲ ਕੇ 3,85,477.99 ਕਰੋੜ ਰੁਪਏ ਹੋ ਗਿਆ। ਦੇਸ਼ ਦੀ ਸਭ ਤੋਂ ਵੱਡੀ ਆਈ. ਟੀ. ਕੰਪਨੀ ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਨ 6,891.44 ਕਰੋੜ ਰੁਪਏ ਵਧ ਕੇ 7,70,251.90 ਕਰੋੜ ਰੁਪਏ ਹੋ ਗਿਆ। 
ਐੱਚ. ਡੀ. ਐੱਫ. ਸੀ. ਨੂੰ ਸਭ ਤੋਂ ਜ਼ਿਆਦਾ ਨੁਕਸਾਨ
ਉਥੇ ਹੀ ਦੂਜੇ ਪਾਸੇ ਐੱਚ. ਡੀ. ਐੱਫ. ਸੀ. ਦਾ ਬਾਜ਼ਾਰ ਪੂੰਜੀਕਰਨ 15,504.38 ਕਰੋੜ ਰੁਪਏ ਡਿੱਗ ਕੇ 3,18,387.95 ਕਰੋੜ ਰੁਪਏ ਰਹਿ ਗਿਆ। ਐੱਚ. ਡੀ. ਐੱਫ. ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 10,231.45 ਕਰੋੜ ਰੁਪਏ ਡਿੱਗ ਕੇ 5,63,000.81 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦੀ ਵੈਲਿਊ 4,546.58 ਕਰੋੜ ਰੁਪਏ ਡਿੱਗ ਕੇ 2,40,759 ਕਰੋੜ ਰੁਪਏ ਹੋ ਗਈ। 
ਦੇਸ਼ ਦੀ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦਾ ਬਾਜ਼ਾਰ ਪੂੰਜੀਕਰਨ 2,186.53 ਕਰੋੜ ਰੁਪਏ ਡਿੱਗ ਕੇ 2,69,522.54 ਕਰੋੜ ਰੁਪਏ ਰਿਹਾ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ (ਆਰ. ਆਈ. ਐੱਲ.) ਦਾ ਮੁਲਾਂਕਣ 348.57 ਕਰੋੜ ਰੁਪਏ ਟੁੱਟ ਕੇ 7,62,704.47 ਕਰੋੜ ਰੁਪਏ ਅਤੇ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦਾ ਬਾਜ਼ਾਰ ਪੂੰਜੀਕਰਨ 92.14 ਕਰੋੜ ਰੁਪਏ ਫਿਸਲ ਕੇ 2,76,351.90 ਕਰੋੜ ਰੁਪਏ ਹੋ ਗਿਆ।
ਟਾਪ 10 ਕੰਪਨੀਆਂ ਦੀ ਰੈਂਕਿੰਗ
ਟਾਪ 10 ਕੰਪਨੀਆਂ ਦੀ ਸੂਚੀ 'ਚ ਟੀ. ਸੀ. ਐੱਸ. ਪਹਿਲੇ ਸਥਾਨ 'ਤੇ ਕਾਇਮ ਰਹੀ। ਉਸ ਤੋਂ ਬਾਅਦ ਆਰ. ਆਈ. ਐੱਲ, ਐੱਚ. ਡੀ. ਐੱਫ. ਸੀ. ਬੈਂਕ, ਐੱਚ. ਯੂ. ਏ. ਐੱਲ. , ਆਈ. ਟੀ. ਸੀ., ਐੱਚ. ਡੀ. ਐੱਫ. ਸੀ., ਇਨਫੋਸਿਸ, ਮਾਰੂਤੀ ਸੁਜ਼ੂਕੀ, ਐੱਸ. ਬੀ. ਆਈ. ਅਤੇ ਕੋਟਕ ਮਹਿੰਦਰਾ ਬੈਂਕ ਦਾ ਸਥਾਨ ਰਿਹਾ।