ਟਾਪ 10 ''ਚੋਂ 8 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.4 ਲੱਖ ਕਰੋੜ ਰੁਪਏ ਵਧਿਆ

03/17/2019 4:44:18 PM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਅੱਠ ਦਾ ਬਾਜ਼ਾਰ ਪੂੰਜੀਕਰਨ (ਐੱਮ-ਕੈਪ) ਪਿਛਲੇ ਹਫਤੇ ਕੁੱਲ 1,42,643.2 ਕਰੋੜ ਰੁਪਏ ਵਧਿਆ ਹੈ। ਰਿਲਾਇੰਸ ਇੰਡਸਟਰੀਜ਼ ਅਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਬਾਜ਼ਾਰ ਪੂੰਜੀਕਰਨ ਦਾ ਹੋਰ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਹਫਤੇ ਸੈਂਸੈਕਸ 1,352.89 ਅੰਕ ਭਾਵ 3.68 ਫੀਸਦੀ ਵਧ ਕੇ ਸ਼ੁੱਕਰਵਾਰ ਨੂੰ 38,024.32 ਅੰਤ 'ਤੇ ਬੰਦ ਹੋਇਆ ਸੀ । ਇਸ ਦੌਰਾਨ ਰਿਲਾਇੰਸ ਇੰਡਸਟਰੀਜ਼, ਟੀ.ਸੀ.ਐੱਸ., ਐੱਚ.ਡੀ.ਐੱਫ.ਸੀ. ਬੈਂਕ, ਐੱਚ.ਡੀ.ਐੱਫ.ਸੀ., ਇੰਫੋਸਿਸ, ਭਾਰਤੀ ਸਟੇਟ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ ਵਧਿਆ ਹੈ ਜਦੋਂ ਕਿ ਹਿੰਦੂਸਤਾਨ ਯੂਨੀਲੀਵਰ ਅਤੇ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ ਘਟਿਆ ਹੈ।
ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 35,500.21 ਕਰੋੜ ਰੁਪਏ ਵਧ ਕੇ 8,38,355.65 ਕਰੋੜ ਰੁਪਏ 'ਤੇ ਪਹੁੰਚ ਗਿਆ। ਐੱਚ.ਡੀ.ਐੱਫ.ਸੀ. ਬੈਂਕ ਦਾ ਐੱਮ-ਕੈਪ 33,724.93 ਕਰੋੜ ਰੁਪਏ ਵਧ ਕੇ 6,12,846.54 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ ਪੂੰਜੀਕਰਨ 16,676.22 ਕਰੋੜ ਰੁਪਏ ਵਦ ਕੇ 2,52,871.75 ਕਰੋੜ ਰੁਪਏ ਹੋ ਗਿਆ। ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 16,676.22 ਕਰੋੜ ਰੁਪਏ ਵਧ ਕੇ 2,52,995.66 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਦਾ 16,084.35 ਕਰੋੜ ਰੁਪਏ ਵਧ ਕੇ 3,40,171.21 ਕਰੋੜ ਰੁਪਏ, ਐੱਸ.ਬੀ.ਆਈ. ਦਾ 14,680.99 ਕਰੋੜ ਰੁਪਏ ਚੜ੍ਹ ਕੇ 2,65,685.69 ਕਰੋੜ ਰੁਪਏ ਜਦੋਂਕਿ ਟਾਟਾ ਕੰਸਲਟੈਂਸੀ ਦਾ ਬਾਜ਼ਾਰ ਪੂੰਜੀਕਰਨ 6,716.77 ਕਰੋੜ ਰੁਪਏ ਦੇ ਵਾਧੇ ਨਾਲ 7,65,561.53 ਕਰੋੜ ਰੁਪਏ ਹੋ ਗਿਆ। 
ਇੰਫੋਸਿਸ ਦਾ ਐੱਮ-ਕੈਪ 2,772.32 ਕਰੋੜ ਰੁਪਏ ਵਧ ਕੇ 3,14,060.64 ਕਰੋੜ ਰੁਪਏ 'ਤੇ ਪਹੁੰਚ ਗਿਆ। ਉੱਧਰ ਦੂਜੇ ਪਾਸੇ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 1,347,76 ਕਰੋੜ ਰੁਪਏ ਡਿੱਗ ਕੇ 3,56,481.45 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਦਾ ਐੱਮ-ਕੈਪ 508.7 ਕਰੋੜ ਰੁਪਏ ਘਟ ਕੇ 3,67,702 ਕਰੋੜ ਰੁਪਏ ਰਹਿ ਗਿਆ।

Aarti dhillon

This news is Content Editor Aarti dhillon