ਬਾਜ਼ਾਰ ''ਚ ਵਾਧਾ, ਸੈਂਸੈਕਸ 234 ਅੰਕ ਚੜ੍ਹਿਆ ਅਤੇ ਨਿਫਟੀ 11660 ਦੇ ਪਾਰ ਬੰਦ

07/16/2019 3:57:44 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 234.33 ਅੰਕ ਭਾਵ 0.60 ਫੀਸਦੀ ਦੇ ਵਾਧੇ ਨਾਲ 39,131.04 ਦੇ ਪੱਧਰ 'ਤੇ ਅਤੇ ਨਿਫਟੀ 72.70 ਅੰਕ ਭਾਵ 0.63 ਫੀਸਦੀ ਦੇ ਵਾਧੇ ਨਾਲ 11,661.05 ਦੇ ਪੱਧਰ 'ਤੇ ਬੰਦ ਹੋਇਆ ਹੈ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਾਜ਼ਾਰ ਨੇ ਵਾਧੇ 'ਚ ਵਧ-ਚੜ੍ਹ ਕੇ ਹਿੱਸੇਦਾਰੀ ਲਈ। ਬੀ.ਐੱਸ.ਈ.ਦਾ ਮਿਡਕੈਪ ਇੰਡੈਕਸ 0.69 ਫੀਸਦੀ ਵਧ ਕੇ 14565 ਦੇ ਕਰੀਬ ਅਤੇ ਸਮਾਲ ਕੈਪ ਇੰਡੈਕਸ 0.27 ਫੀਸਦੀ ਦੇ ਵਾਧੇ ਦੇ ਨਾਲ 13726 ਦੇ ਪਾਰ ਬੰਦ ਹੋਇਆ ਹੈ।Ý
ਬੈਂਕਿੰਗ ਸ਼ੇਅਰ ਚੜ੍ਹੇ
ਬੈਂਕਿੰਗ ਸ਼ੇਅਰਾਂ 'ਚ ਜ਼ੋਰਦਾਰ ਖਰੀਦਾਰੀ ਦੇ ਬਲ 'ਤੇ ਬੈਂਕ ਨਿਫਟੀ 130 ਫੀਸਦੀ ਦੇ ਵਾਧੇ ਨਾਲ 30576 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਫਾਰਮਾ, ਰਿਐਲਟੀ ਅਤੇ ਮੀਡੀਆ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਨਿਫਟੀ ਦਾ ਆਟੋ ਇੰਡੈਕਸ 0.70 ਫੀਸਦੀ, ਐੱਫ.ਐੱਮ.ਸੀ.ਜੀ. ਇੰਡੈਕਸ 0.99 ਫੀਸਦੀ, ਮੈਟਲ ਇੰਡੈਕਸ 0.69 ਫੀਸਦੀ, ਫਾਰਮਾ ਇੰਡੈਕਸ 1.48 ਫੀਸਦੀ ਅਤੇ ਰਿਐਲਟੀ ਇੰਡੈਕਸ 1.93 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ। 
ਟਾਪ ਗੇਨਰਸ
ਯੈੱਸ ਬੈਂਕ, ਟਾਟਾ ਮੋਟਰਸ, ਸਨ ਫਾਰਮਾ, ਐੱਨ.ਟੀ.ਪੀ.ਸੀ., ਟਾਈਟਨ
ਟਾਪ ਲੂਜ਼ਰਸ
ਟੀ.ਸੀ.ਐੱਸ., ਯੂ.ਪੀ.ਐੱਲ., ਬ੍ਰਿਟਾਨੀਆ, ਐੱਚ.ਸੀ.ਐੱਲ. ਟੈੱਕ, ਕੋਟਕ ਮਹਿੰਦਰਾ, ਐੱਚ.ਡੀ.ਐੱਫ.ਸੀ. ਬੈਂਕ

Aarti dhillon

This news is Content Editor Aarti dhillon