ਇਸ ਸਾਲ ਅੰਬ ਦਾ ਉਤਪਾਦਨ 14 ਫ਼ੀਸਦੀ ਵੱਧ ਕੇ 2.4 ਕਰੋੜ ਟਨ ’ਤੇ ਪਹੁੰਚਣ ਦਾ ਅੰਦਾਜ਼ਾ

04/04/2024 10:18:11 AM

ਨਵੀਂ ਦਿੱਲੀ (ਭਾਸ਼ਾ) - ਆਈ. ਸੀ. ਏ. ਆਰ.-ਕੇਂਦਰੀ ਸਬਟ੍ਰੋਪਿਕਲ ਬਾਗਵਾਨੀ ਸੰਸਥਾਨ ਦੇ ਨਿਰਦੇਸ਼ਕ ਟੀ. ਦਾਮੋਦਰਨ ਨੇ ਕਿਹਾ ਕਿ ਇਸ ਸਾਲ ਭਾਰਤ ਦਾ ਕੁਲ ਅੰਬ ਉਤਪਾਦਨ ਲਗਭਗ 14 ਫ਼ੀਸਦੀ ਵੱਧ ਕੇ 2.4 ਕਰੋੜ ਟਨ ’ਤੇ ਪਹੁੰਚ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅਪ੍ਰੈਲ-ਮਈ ਮਿਆਦ ’ਚ ਲੂ ਚੱਲਣ ਦੇ ਅਗਾਊਂ ਅੰਦਾਜ਼ੇ ਦਾ ਅੰਬ ਦੀ ਪੈਦਾਵਾਰ ’ਤੇ ਕੋਈ ਅਹਿਮ ਅਸਰ ਨਹੀਂ ਪਵੇਗਾ। ਬਾਸ਼ਰਤੇ ਕਿਸਾਨ ਫਲਾਂ ਦੇ ਵਾਧੂ ਡਿੱਗਣ ਨੂੰ ਘੱਟ ਕਰਨ ਲਈ ਮਈ ਦੌਰਾਨ ਸਿੰਚਾਈ ਦਾ ਧਿਆਨ ਰੱਖਣ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਦੱਸ ਦੇਈਏ ਕਿ ਆਪਣੇ ਨਵੇਂ ਗਰਮੀ ਦੇ ਅਗਾਊਂ ਅੰਦਾਜ਼ੇ ’ਚ ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਤੇਜ਼ ਲੂ ਦੇ ਦੌਰ ਦੀ ਭਵਿੱਖਵਾਣੀ ਕੀਤੀ ਹੈ, ਜੋ ਆਮ 2 ਤੋਂ 4 ਦਿਨ ਦੀ ਬਜਾਏ 10-20 ਦਿਨ ਦੇ ਦੌਰਾ ਲੈ ਸਕਦੀ ਹੈ। ਦੱਖਣੀ ਪ੍ਰਾਇਦੀਪ ਦੇ ਵਧੇਰੇ ਹਿੱਸਿਆਂ, ਮੱਧ ਭਾਰਤ, ਪੂਰਬੀ ਭਾਰਤ ਅਤੇ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਆਮ ਤੋਂ ਵੱਧ ਗਰਮੀ ਵਾਲੇ ਦਿਨ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

ਇਸ ਦੇ ਨਾਲ ਹੀ ਦਾਮੋਦਰਨ ਨੇ ਦੱਸਿਆ,‘‘ਅੰਬ ਦੇ ਫੁੱਲ (ਮੰਜਰ) ਆਉਣ ਦੀ ਪ੍ਰਕਿਰਿਆ ਫੱਲ ਲੱਗਣ ਦੀ ਪ੍ਰਕਿਰਿਆ ਦਾ ਇਕ ਮਹੱਤਵਪੂਰਨ ਹਿੱਸਾ ਹੈ। ਅਨੁਕੂਲ ਮੌਸਮ ਕਾਰਨ ਅੰਬ ’ਚ ਫੁੱਲ ਆਉਣਾ ਲਗਭਗ ਖ਼ਤਮ ਹੋ ਗਿਆ ਹੈ। ਪਰਾਗਣ ਆਮ ਹੈ ਅਤੇ ਫੱਲ ਲੱਗਣੇ ਸ਼ੁਰੂ ਹੋ ਗਏ ਹਨ। ਆਮ ਗਰਮੀ ਪੈਦਾਵਾਰ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ ਹੈ ਪਰ ਅਸਿੱਧੇ ਤੌਰ ’ਤੇ ਫ਼ਸਲ ਨੂੰ ਮਦਦ ਕਰੇਗੀ।’’ ਉਨ੍ਹਾਂ ਨੇ ਕਿਹਾ ਕਿ ਅੰਬ ਦੀਆਂ ਫ਼ਸਲ ਦੀਆਂ ਸੰਭਾਵਨਾਵਾਂ ਅਜੇ ਚੰਗੀਆਂ ਹਨ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur