ਮਹਿੰਦਰਾ ਦੀ ਕੁੱਲ ਵਿਕਰੀ 11 ਫੀਸਦੀ ਡਿੱਗੀ

11/01/2019 3:41:09 PM

ਨਵੀਂ ਦਿੱਲੀ—ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ (ਐੱਮ ਐਂਡ ਐੱਮ) ਦੀ ਕੁੱਲ ਵਿਕਰੀ ਅਕਤੂਬਰ 'ਚ 11 ਫੀਸਦੀ ਡਿੱਗ ਕੇ 51,896 ਇਕਾਈ ਰਹੀ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਸਾਲ ਪਹਿਲਾਂ ਦੀ ਇਸ ਸਮੇਂ 'ਚ ਉਸ ਨੇ 58,416 ਵਾਹਨਾਂ ਦੀ ਵਿਕਰੀ ਕੀਤੀ ਸੀ। ਮਹਿੰਦਰਾ ਨੇ ਸ਼ੇਅਰਾਂ ਬਾਜ਼ਾਰਾਂ ਨੂੰ ਦੱਸਿਆ ਕਿ ਇਸ ਸਾਲ ਅਕਤੂਬਰ 'ਚ ਘਰੇਲੂ ਬਾਜ਼ਾਰ 'ਚ ਉਸ ਦੀ ਵਿਕਰੀ 11 ਫੀਸਦੀ ਡਿੱਗ ਕੇ 49,193 ਇਕਾਈ ਰਹੀ। ਅਕਤੂਬਰ 2018 'ਚ ਉਸ ਨੇ 55,350 ਵਾਹਨ ਵੇਚੇ ਸਨ। ਨਿਰਯਾਤ ਵੀ 12 ਫੀਸਦੀ ਡਿੱਗ ਕੇ 2,703 ਇਕਾਈਆਂ 'ਤੇ ਆ ਗਿਆ ਹੈ। ਇਕ ਸਾਲ ਪਹਿਲਾਂ ਅਕਤੂਬਰ 'ਚ ਕੰਪਨੀ ਨੇ 3,066 ਵਾਹਨਾਂ ਦਾ ਨਿਰਯਾਤ ਕੀਤਾ ਸੀ। ਕੰਪਨੀ ਨੇ ਕਿਹਾ ਕਿ ਉਸ ਦੇ ਯਾਤਰੀ ਵਾਹਨਾਂ ਦੀ ਵਿਕਰੀ 23 ਫੀਸਦੀ ਡਿੱਗ ਕੇ 18,460 ਵਾਹਨ ਰਹਿ ਗਈ। ਇਕ ਸਾਲ ਪਹਿਲਾਂ ਦੇ ਇਸ ਮਹੀਨੇ 24,066 ਯਾਤਰੀ ਵਾਹਨਾਂ ਦੀ ਵਿਕਰੀ ਕੀਤੀ ਗਈ ਸੀ। ਇਸ 'ਚ ਕਾਰ, ਵੈਨ ਅਤੇ ਯੂਟੀਲਿਟੀ ਵਾਹਨ ਸ਼ਾਮਲ ਹੈ। ਉੱਧਰ ਵਪਾਰਕ ਵਾਹਨਾਂ ਦੀ ਵਿਕਰੀ ਤਿੰਨ ਫੀਸਦੀ ਡਿੱਗ ਕੇ 23,582 ਇਕਾਈ ਰਹੀ। ਅਕਤੂਬਰ 2018 'ਚ ਇਹ ਅੰਕੜਾ 24,353 ਇਕਾਈ ਸੀ।

Aarti dhillon

This news is Content Editor Aarti dhillon