ਮਹਿੰਦਰਾ ਰੈਕਸਟਨ ਟੈਸਟਿੰਗ ਦੌਰਾਨ ਭਾਰਤੀ ਸੜਕਾਂ ''ਤੇ ਆਈ ਨਜ਼ਰ, ਜਲਦ ਹੋਵੇਗੀ ਲਾਂਚ

08/19/2018 8:48:01 PM

ਨਵੀਂ ਦਿੱਲੀ—ਮਹਿੰਦਰਾ ਐਂਡ ਮਹਿੰਦਰਾ ਦੀ ਨਵੀਂ ਫਲੈਗਸ਼ਿਪ ਐੱਸ.ਯੂ.ਵੀ. ਮਹਿੰਦਰਾ 700 (ਰੈਕਸਟਨ) ਟੈਸਟਿੰਗ ਦੌਰਾਨ ਸਾਹਮਣੇ ਆਈ ਹੈ। ਇਸ ਵਾਰ ਇਹ ਕਾਰ ਲੇਹ ਅਤੇ ਲਦਾਖ 'ਚ ਟੈਸਟਿੰਗ ਦੌਰਾਨ ਦੇਖੀ ਗਈ। ਦੱਸਣਯੋਗ ਹੈ ਕਿ ਕੰਪਨੀ ਇਸ ਐੱਸ.ਯੂ.ਵੀ. 'ਤੇ ਕਾਫੀ ਦਿਨਾਂ ਤੋਂ ਕੰਮ ਕਰ ਰਹੀ ਹੈ ਅਤੇ ਜਗ੍ਹਾ-ਜਗ੍ਹਾ ਇਸ ਦੀ ਟੈਸਟਿੰਗ ਕਰ ਰਹੀ ਹੈ।

ਆਲ-ਨਿਊ ਮਹਿੰਦਰਾ ਐੱਸ.ਯੂ.ਵੀ. ਕਦੋਂ ਲਾਂਚ ਕੀਤੀ ਜਾਵੇਗਾ ਇਸ ਦੇ ਬਾਰੇ 'ਚ ਅਜੇ ਜਾਣਕਾਰੀ ਨਹੀਂ ਮਿਲ ਪਾਈ ਹੈ। ਦੱਸਣਯੋਗ ਹੈ ਕਿ ਇਹ g4 ਰੈਕਸਟਨ ਦਾ ਰੀਬ੍ਰੈਡੇਡ ਵਰਜ਼ਨ ਹੈ ਜੋ ਅੰਤਰਰਾਸ਼ਟਰੀ ਬਾਜ਼ਾਰ 'ਚ ਸੈਂਗਯੋਂਗ ਬ੍ਰੈਂਡ ਤਹਿਤ ਵੇਚੀ ਜਾ ਰਹੀ ਹੈ। ਕਾਰ ਦੇ ਇੰਟੀਰੀਅਰ ਦੀ ਗੱਲ ਕਰੀਏ ਇਸ 'ਚ ਪ੍ਰੋਜੈਕਟ ਹੈਡਲੈਂਪ, 9.2 ਇੰਚ ਐੱਚ.ਡੀ. ਟੱਚਸਕਰੀਨ ਨਾਲ ਐਪਲ ਕਾਰਪਲੇਅ ਅਤੇ ਐਂਡ੍ਰਾਇਡ ਆਟੋ, ਇਕ 360 ਡਿਗਰੀ ਕੈਮਰਾ, 7.0 ਇੰਚ ਐੱਲ.ਸੀ.ਡੀ. ਇੰਸਟਰੂਮੈਂਟ ਕਲਸਟਰ, ਕੂਲਡ ਸੀਟਸ ਅਤੇ ਇਕ ਸਮਾਰਟ ਟੇਲਗੇਟ ਦਿੱਤਾ ਜਾਵੇਗਾ।

ਪਾਵਰ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 2.2 ਲੀਟਰ ਡੀਜ਼ਲ ਇੰਜਣ ਦਿੱਤਾ ਜਾਵੇਗਾ, ਜੋ 187 ਬੀ.ਐੱਚ.ਪੀ. ਦੀ ਪਾਵਰ ਅਤੇ 420 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਇਹ ਇੰਜਣ 7-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੈ, ਜੋ ਕਿ ਚਾਰੋਂ ਪਹੀਆਂ 'ਤੇ ਪਾਵਰ ਸਪਲਾਈ ਕਰਦਾ ਹੈ। ਨਵੀਂ ਮਹਿੰਦਰਾ ਰੈਕਸਟਨ ਦੀ ਕੀਮਤ ਕਰੀਬ 24 ਲੱਖ ਰੁਪਏ (ਐਕਸ ਸ਼ੋਰੂਮ) ਹੋ ਸਕਦੀ ਹੈ। ਇਸ ਕਾਰ ਦਾ ਮੁਕਾਬਲਾ ਟੋਇਟਾ ਫਾਰਚਿਊਨਰ ਅਤੇ ਫੋਰਡ ਐਂਡੇਵਰ ਨਾਲ ਹੋਵੇਗਾ।