ਮਹਿੰਦਰਾ ਨੇ ਕੀਤਾ ਸ਼੍ਰੀਲੰਕਾ ''ਚ ਪਹਿਲਾਂ ਵਾਹਨ ਅਸੈਂਬਲੀ ਪਲਾਂਟ ਦਾ ਉਦਘਾਟਨ

08/17/2019 4:29:16 PM

ਨਵੀਂ ਦਿੱਲੀ—ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਸ਼੍ਰੀਲੰਕਾ 'ਚ ਕੋਲੰਬੋ ਦੇ ਕੋਲ ਇਕ ਵਾਹਨ ਅਸੈਂਬਲੀ ਪਲਾਂਟ ਸ਼ੁਰੂ ਕੀਤਾ ਹੈ। ਕੰਪਨੀ ਨੇ ਸ਼੍ਰੀਲੰਕਾ ਦੇ ਆਪਣੇ ਇਸ ਪਹਿਲਾਂ ਪਲਾਂਟ ਦੇ ਉਦਘਾਟਨ ਦੀ ਘੋਸ਼ਣਾ ਸ਼ਨੀਵਾਰ ਨੂੰ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸ਼੍ਰੀਲੰਕਾ 'ਚ ਇਸ ਅਸੈਂਬਲੀ ਪਲਾਂਟ ਨੂੰ ਆਈਡਲ ਮੋਟਰਜ਼ ਦੇ ਨਾਲ ਮਿਲ ਕੇ ਸ਼ੁਰੂ ਕੀਤਾ ਗਿਆ ਹੈ। ਪਲਾਂਟ ਨੇ ਅੱਜ ਆਪਣਾ ਪਹਿਲਾਂ ਵਾਹਨ ਤਿਆਰ ਕੀਤਾ। ਉਹ ਵਾਹਨ ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸ.ਯੂ.ਵੀ.) ਕੇ.ਯੂ.ਵੀ100 ਹੈ। ਅਗਲੇ ਤਿੰਨ ਸਾਲ 'ਚ ਇਸ ਪਲਾਂਟ 'ਚ ਕੰਪਨੀ ਦੇ ਵੱਖ-ਵੱਖ ਬ੍ਰਾਂਡ ਦੇ ਵਾਹਨ ਤਿਆਰ ਕੀਤੇ ਜਾਣਗੇ।  
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਪਵਨ ਗੋਇਨਕਾ ਨੇ ਕਿਹਾ ਕਿ ਇਸ ਅਸੈਂਬਲੀ ਪਲਾਂਟ ਦਾ ਉਦਘਾਟਨ ਸ਼੍ਰੀਲੰਕਾ ਦੇ ਬਾਜ਼ਾਰ ਦੇ ਕਦਮ ਵਧਾਉਣ ਦੀ ਰਾਹ 'ਚ ਮਹਿੰਦਰਾ ਦੇ ਲਈ ਇਕ ਮੀਲ ਦਾ ਪੱਥਰ ਹੈ। ਸ਼੍ਰੀਲੰਕਾ ਸਾਡੇ ਲਈ ਮਹੱਤਵਪੂਰਨ ਰਣਨੀਤਿਕ ਬਾਜ਼ਾਰ ਹੈ ਅਤੇ ਅਸੀਂ ਹੁਣ ਸਥਾਨਕ ਲੋਕਾਂ ਦੇ ਹਿਸਾਬ ਨਾਲ ਸਮੇਂ 'ਤੇ ਉਤਪਾਦਾਂ ਦੀ ਸਪਲਾਈ ਕਰਨ ਲਈ ਤਿਆਰ ਹਾਂ। ਮਹਿੰਦਰਾ ਆਈਡਲ ਲੰਕਾ, ਕੇ.ਯੂ.ਵੀ.100 ਨੂੰ ਅਸੈਂਬਲ ਕਰੇਗੀ। ਇਸ ਦੀ ਸਮਰੱਥਾ ਸਾਲਾਨਾ ਪੰਜ ਹਜ਼ਾਰ ਵਾਹਨ ਤਿਆਰ ਕਰਨ ਦੀ ਹੈ। ਕੰਪਨੀ ਬੈਟਰੀ, ਟਾਇਰ, ਸੀਟ ਅਤੇ ਐਕਜਾਸਟ ਪੱਧਰ 'ਤੇ ਤਿਆਰ ਕਰੇਗੀ। ਇਸ ਪਲਾਂਟ ਨਾਲ ਅਗਲੇ ਦੋ ਸਾਲ 'ਚ ਸਿੱਧੇ ਅਤੇ ਅਸਿੱਧੇ ਤੌਰ 'ਤੇ 200 ਲੋਕਾਂ ਨੂੰ ਰੁਜ਼ਗਾਰ ਮਿਲਣ ਦਾ ਅਨੁਮਾਨ ਹੈ।