ਮਹਿੰਦਰਾ ਦੇ ਗਾਹਕਾਂ ਲਈ ਵੱਡੀ ਖ਼ਬਰ, ਇਹ ਮੌਕਾ ਨਿਕਲ ਗਿਆ ਤਾਂ ਫਿਰ ਪਛਤਾਓਗੇ

05/09/2021 2:17:09 PM

ਨਵੀਂ ਦਿੱਲੀ- ਮਹਿੰਦਰਾ ਦੀ ਗੱਡੀ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਜਲਦ ਕਰ ਲਓ ਕਿਉਂਕਿ ਕੰਪਨੀ ਕੀਮਤਾਂ ਵਿਚ ਜਲਦ ਵਾਧਾ ਕਰਨ ਦਾ ਵਿਚਾਰ ਕਰ ਰਹੀ ਹੈ। ਟਾਟਾ ਮੋਟਰਜ਼, ਮਾਰੂਤੀ ਸੁਜ਼ੂਕੀ ਪਹਿਲਾਂ ਹੀ ਕੀਮਤਾਂ ਵਧਾਉਣ ਦੀ ਘੋਸ਼ਣਾ ਕਰ ਚੁੱਕੇ ਹਨ। ਹੁਣ ਦੀ ਦੇਰੀ ਤੁਹਾਡੀ ਜੇਬ 'ਤੇ ਕਾਫ਼ੀ ਭਾਰੀ ਪੈ ਸਕਦੀ ਹੈ। ਮਹਿੰਦਰਾ 1.8 ਤੋਂ 3 ਫ਼ੀਸਦੀ ਤੱਕ ਕੀਮਤਾਂ ਵਿਚ ਵਾਧਾ ਕਰ ਸਕਦੀ ਹੈ।

ਕੱਚੇ ਮਾਲ ਦੀਆਂ ਕੀਮਤਾਂ ਵਧਣ, ਖ਼ਾਸ ਕਾਰ ਸਟੀਲ ਮਹਿੰਗਾ ਹੋਣ ਕਾਰਨ ਆਟੋ ਕੰਪਨੀਆਂ ਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਰਹੀਆਂ ਹਨ। ਪਿਛਲੇ ਕੁਝ ਦਿਨਾਂ ਵਿਚ ਹੀ ਸਟੀਲ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ- FD ਗਾਹਕਾਂ ਲਈ ਵੱਡੀ ਖ਼ਬਰ, ਸਾਲ ਦੇ ਡਿਪਾਜ਼ਿਟ 'ਤੇ ਇੱਥੇ ਇੰਨਾ ਬਣੇਗਾ ਪੈਸਾ

ਸਟੀਲ ਨਿਰਮਾਤਾਵਾਂ ਨੇ ਹੌਟ ਰੋਲਡ ਕੁਆਇਲ (ਐੱਚ. ਆਰ. ਸੀ.) ਅਤੇ ਕੋਲਡ ਰੋਲਡ ਕੁਆਇਲਸ (ਸੀ. ਆਰ. ਸੀ.) ਦੀਆਂ ਕੀਮਤਾਂ ਵਿਚ ਹਾਲ ਹੀ ਵਿਚ 4,000 ਤੋਂ 4,500 ਰੁਪਏ ਪ੍ਰਤੀ ਟਨ ਦਾ ਵਾਧਾ ਕੀਤਾ ਹੈ। ਇਸ ਨਾਲ ਐੱਚ. ਆਰ. ਸੀ. ਦੀ ਕੀਮਤ 67,000 ਰੁਪਏ ਪ੍ਰਤੀ ਟਨ, ਜਦੋਂ ਕਿ ਸੀ. ਆਰ. ਸੀ. ਦੀ 80,000 ਰੁਪਏ ਪ੍ਰਤੀ ਟਨ 'ਤੇ ਪਹੁੰਚ ਗਈ ਹੈ। ਸੂਤਰਾਂ ਅਨੁਸਾਰ, ਮਈ ਦੇ ਅੱਧ ਜਾਂ ਜੂਨ ਦੇ ਆਰੰਭ ਵਿਚ ਐੱਚ. ਆਰ. ਸੀ. ਅਤੇ ਸੀ. ਆਰ. ਸੀ. ਦੀਆਂ ਕੀਮਤਾਂ ਵਿਚ ਫਿਰ ਤੋਂ ਪ੍ਰਤੀ ਟਨ 2,000-4,000 ਰੁਪਏ ਦਾ ਵਾਧਾ ਹੋ ਸਕਦਾ ਹੈ। ਐੱਚ. ਆਰ. ਸੀ. ਅਤੇ ਸੀ. ਆਰ. ਸੀ. ਫਲੈਟ ਸਟੀਲ ਦਾ ਇਸਤੇਮਾਲ ਵਾਹਨ, ਸਾਜੋ-ਸਾਮਾਨਾਂ ਅਤੇ ਨਿਰਮਾਣ ਖੇਤਰ ਵਿਚ ਹੁੰਦਾ ਹੈ।

ਇਹ ਵੀ ਪੜ੍ਹੋ- ਸੋਨੇ ਨੂੰ ਲੈ ਕੇ ਵੱਡੀ ਖ਼ਬਰ, ਇਕ ਮਹੀਨੇ 'ਚ 10 ਗ੍ਰਾਮ ਦਾ ਹੋ ਸਕਦਾ ਹੈ ਇੰਨਾ ਮੁੱਲ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ

Sanjeev

This news is Content Editor Sanjeev