ਲਯੂਪਿਨ ਦੀ ਸਕਲੇਰਾਸਿਸ ਦੀ ਦਵਾਈ ਨੂੰ ਅਮਰੀਕੀ ਰੈਗੂਲੇਟਰ ਤੋਂ ਮਿਲੀ ਮਨਜ਼ੂਰੀ

10/06/2020 5:49:37 PM

ਨਵੀਂ ਦਿੱਲੀ - ਦਵਾਈ ਕੰਪਨੀ ਲਯੂਪਿਨ ਦੀ ਬਾਲਗਾਂ ਵਿਚ ਕਈ ਤਰ੍ਹਾਂ ਦੇ ਸਕਲੇਰਾਸਿਸ ਦਾ ਇਲਾਜ ਕਰਨ ਵਾਲੀ ਜੇਨੇਰਿਕ ਦਵਾਈ 'ਡਾਈਮੇਥਾਈਲ ਫਯੂਮਾਰੈਟ' ਨੂੰ ਅਮਰੀਕਾ ਦੇ ਸਿਹਤ ਰੈਗੂਲੇਟਰ ਤੋਂ ਇਜਾਜ਼ਤ ਮਿਲ ਗਈ ਹੈ। ਸਕਲੇਰਾਸਿਸ ਸਰੀਰ ਵਿਚ ਟਿਸ਼ੂਆਂ ਦੇ ਅਕੜ ਜਾਣ ਨੂੰ ਕਹਿੰਦੇ ਹਨ। ਲਯੂਪਿਨ ਨੇ ਇਕ ਬਿਆਨ ਵਿਚ ਕਿਹਾ ਕਿ ਉਸਦੇ 'ਡਾਇਮਿਥਾਈਲ ਫਯੂਮਾਰੇਟ' ਦੇ ਹੌਲੀ-ਹੌਲੀ ਸਰੀਰ ਵਿਚ ਘੁਲਣ ਵਾਲੇ ਕੈਪਸੂਲ ਨੂੰ ਵਿਕਰੀ ਲਈ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਯੂਐਸਐਫਡੀਏ) ਤੋਂ ਪ੍ਰਵਾਨਗੀ ਮਿਲ ਗਈ ਹੈ। ਕੰਪਨੀ 120 ਮਿਲੀਗ੍ਰਾਮ ਅਤੇ 240 ਮਿਲੀਗ੍ਰਾਮ ਕੈਪਸੂਲ ਵੇਚ ਸਕਦੀ ਹੈ। ਕੰਪਨੀ ਨੇ ਕਿਹਾ ਕਿ ਇਹ ਬਾਇਓਜੇਨ ਇੰਕ. ਦੇ 'ਟੇਕਫੀਡੇਰਾ' ਹੌਲੀ-ਹੌਲੀ ਸਰੀਰ ਵਿਚ ਘੁਲਣ ਵਾਲੇ ਕੈਪਸੂਲ ਦਾ ਜੇਨੇਰਿਕ ਸੰਸਕਰਣ ਹੈ। ਕੰਪਨੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਹੀ ਇਸ ਉਤਪਾਦ ਨੂੰ ਲਾਂਚ ਕਰ ਦੇਵੇਗੀ।

Harinder Kaur

This news is Content Editor Harinder Kaur