ਆਮ ਜਨਤਾ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ, ਇੱਥੇ ਚੈੱਕ ਕਰੋ ਨਵੇਂ ਭਾਅ

12/04/2020 10:11:08 AM

ਨਵੀਂ ਦਿੱਲੀ : ਆਮ ਆਦਮੀ 'ਤੇ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਮੁਤਾਬਕ ਦਸੰਬਰ ਲਈ ਬਿਨਾਂ ਸਬਸਿਡੀ ਵਾਲੇ 14.2 ਕਿੱਲੋਗ੍ਰਾਮ ਐਲ.ਪੀ.ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 50 ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 1 ਲੱਖ ਤੋਂ ਪਾਰ ਪੁੱਜਾ ਭਾਅ

ਦੱਸ ਦੇਈਏ ਕਿ 1 ਦਸੰਬਰ 2020 ਨੂੰ ਇੰਡੀਅਨ ਆਇਲ ਨੇ 19 ਕਿੱਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੇ ਮੁੱਲ ਵਿਚ 56.50 ਰੁਪਏ ਦਾ ਵਾਧਾ ਕੀਤਾ ਸੀ ਪਰ ਬਿਨਾਂ ਸਬਸਿਡੀ ਵਾਲੇ 14.2 ਕਿੱਲੋਗ੍ਰਾਮ ਵਾਲੇ ਗੈਸ ਸਿਲੰਡਰ ਦੇ ਮੁੱਲ ਵਿਚ ਕੋਈ ਵਾਧਾ ਨਹੀਂ ਕੀਤਾ ਸੀ। ਅੱਜ ਅਚਾਨਕ ਮੁੱਲ ਵੱਧ ਗਏ ਹਨ।

14.2 ਕਿੱਲੋਗ੍ਰਾਮ ਗੈਸ ਸਿਲੰਡਰ ਦੀ ਨਵੀਂ ਕੀਮਤ
ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਦਿੱਲੀ ਵਿਚ 14.2 ਕਿੱਲੋਗ੍ਰਾਮ ਵਾਲੇ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ਵੱਧ ਕੇ 644 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 594 ਰੁਪਏ ਪ੍ਰਤੀ ਸਿਲੰਡਰ ਸੀ। ਉਥੇ ਹੀ ਕੋਲਕਾਤਾ ਵਿਚ 670.50 ਰੁਪਏ, ਮੁੰਬਈ ਵਿਚ 644 ਰੁਪਏ ਅਤੇ ਚੇਨੱਈ ਵਿਚ 660 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਇਸ ਪੰਜਾਬੀ ਕ੍ਰਿਕਟਰ ਦਾ ਪਰਿਵਾਰ ਵੀ ਪਹੁੰਚਿਆ ਸਿੰਘੂ ਸਰਹੱਦ

ਦਸੰਬਰ ਮਹੀਨੇ ਵਿਚ 19 ਕਿੱਲੋਗ੍ਰਾਮ ਦੇ ਕਮਰਸ਼ੀਅਲ ਗੈਸ ਸਿਲੰਡਰ ਦੇ ਮੁੱਲ ਵਿਚ ਵਾਧਾ ਹੋਇਆ ਹੈ। ਚੇਨਈ ਵਿਚ ਸਭ ਤੋਂ ਜ਼ਿਆਦਾ 56.50 ਰੁਪਏ ਪ੍ਰਤੀ ​ਸਿਲੰਡਰ ਦਾ ਵਾਧਾ ਹੋਇਆ ਹੈ। ਹੁਣ ਇੱਥੇ ਇਕ ਕਮਰਸ਼ੀਅਲ ਸਿਲੰਡਰ ਲਈ 1410.50 ਰੁਪਏ ਚੁਕਾਉਣੇ ਹੋਣਗੇ। ਇਸ ਦੇ ਇਲਾਵਾ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 54.50 ਰੁਪਏ ਦਾ ਵਾਧਾ ਹੋਇਆ ਹੈ। ਇੱਥੇ ਇਸ ਸਿਲੰਡਰ ਦਾ ਰੇਟ 1296 ਰੁਪਏ ਹੈ। ਕੋਲਕਾਤਾ ਵਿਚ ਗੈਸ ਸਿਲੰਡਰ ਦੀ ਕੀਮਤ 55.50 ਰੁਪਏ ਅਤੇ ਮੁੰਬਈ ਵਿਚ 54.50 ਰੁਪਏ ਵਧੀ ਹੈ। ਇਸ ਵਾਧੇ ਦੇ ਬਾਅਦ ਕੋਲਕਾਤਾ ਵਿਚ 19 ਕਿਲੋਗ੍ਰਾਮ ਗੈਸ ਸਿਲੰਡਰ ਦਾ ਮੁੱਲ ਵੱਧ ਕੇ 1351.50 ਰੁਪਏ ਅਤੇ ਮੁੰਬਈ ਵਿਚ 1244 ਰੁਪਏ ਹੋ ਗਿਆ।

ਇੰਝ ਚੈੱਕ ਕਰੋ ਐੱਲ.ਪੀ.ਜੀ. ਦੇ ਮੁੱਲ
ਰਸੋਈ ਗੈਸ ਦੇ ਮੁੱਲ ਚੈਕ ਕਰਣ ਲਈ ਤੁਹਾਨੂੰ ਸਰਕਾਰੀ ਤੇਲ ਕੰਪਨੀ ਦੀ ਵੈਬਸਾਈਟ 'ਤੇ ਜਾਣਾ ਹੋਵੇਗਾ। ਇੱਥੇ ਕੰਪਨੀਆਂ ਹਰ ਮਹੀਨੇ ਨਵੀਆਂ ਕੀਮਤਾਂ ਜ਼ਾਰੀ ਕਰਦੀਆਂ ਹਨ।  https://iocl.com/Products/9ndane7as.aspx  ਇਸ ਲਿੰਕ 'ਤੇ ਜਾ ਕੇ ਤੁਸੀ ਆਪਣੇ ਸ਼ਹਿਰ ਦੇ ਗੈਸ ਸਿਲੰਡਰ ਦੀ ਕੀਮਤ ਚੈੱਕ ਕਰ ਸਕਦੇ ਹੋ ।

ਇਹ ਵੀ ਪੜ੍ਹੋ : ਵਿਰਾਟ ਅਤੇ ਅਨੁਸ਼ਕਾ ਦੀ ਕਮਾਈ ਜਾਣ ਕੇ ਉੱਡ ਜਾਣਗੇ ਹੋਸ਼, ਜਾਣੋ ਕਿੰਨੀ ਹੈ ਦੋਵਾਂ ਦੀ 'ਨੈੱਟਵਰਥ'

ਨੋਟ : ਫਿਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ। ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।

cherry

This news is Content Editor cherry