ਰਾਹਤ! ਇਨ੍ਹਾਂ LPG ਸਿਲੰਡਰ ਕੀਮਤਾਂ 'ਚ 100 ਰੁ: ਤੋਂ ਵੱਧ ਦੀ ਹੋਈ ਕਟੌਤੀ

06/01/2021 11:51:40 AM

ਨਵੀਂ ਦਿੱਲੀ- ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਇਸ ਮਹੀਨੇ ਫਿਰ 19 ਕਿਲੋ ਵਾਲੇ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਹੀ ਕਟੌਤੀ ਹੈ। 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। 19 ਕਿਲੋ ਵਾਲੇ ਵਪਾਰਕ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 122 ਰੁਪਏ ਘਟਾ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ 1 ਮਈ ਨੂੰ ਵੀ 19 ਕਿਲੋ ਵਾਲੇ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਵਿਚ 45.50 ਰੁਪਏ ਦੀ ਕਟੌਤੀ ਕੀਤੀ ਗਈ ਸੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 19 ਕਿਲੋ ਦੇ ਸਿਲੰਡਰ ਦੀ ਕੀਮਤ 1473.5 ਰੁਪਏ ਹੋ ਗਈ ਹੈ, ਜੋ ਇਸ ਤੋਂ ਪਿਛਲੇ ਮਹੀਨੇ 1595.50 ਰੁਪਏ ਸੀ। ਉੱਥੇ ਹੀ, ਘਰਾਂ ਦੀ ਰਸੋਈ ਵਿਚ ਵਰਤੇ ਜਾਣ ਵਾਲੇ 14.2 ਕਿਲੋ ਦੇ ਸਿਲੰਡਰ ਦੀ ਕੀਮਤ ਪਹਿਲਾਂ ਵਾਲੀ ਹੀ ਬਰਕਰਾਰ ਹੈ। ਪਿਛਲੀ ਵਾਰ 1 ਅਪ੍ਰੈਲ ਨੂੰ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿਚ ਮਾਮੂਲੀ 10 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਦਸੰਬਰ ਤੋਂ ਮਾਰਚ ਤੱਕ ਪੰਜ ਵਾਰ ਵਿਚ ਇਸ ਦੀਆਂ ਕੀਮਤਾਂ ਵਿਚ 225 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਕਿਸਾਨਾਂ ਨੂੰ ਪਰਮਲ ਦੇ ਨਾਲ ਹੀ ਬਾਸਮਤੀ ਲਾਉਣਾ ਕਰ ਸਕਦਾ ਹੈ ਨੁਕਸਾਨ!

ਉੱਥੇ ਹੀ, 1 ਜੂਨ ਤੋਂ ਰਾਸ਼ਟਰੀ ਰਾਜਧਾਨੀ ਵਿਚ ਆਟੋ ਗੈਸ ਦੀ ਕੀਮਤ ਵੀ ਘਟਾ ਕੇ 49.51 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ, ਜੋ ਪਹਿਲਾਂ 53.16 ਰੁਪਏ ਪ੍ਰਤੀ ਲਿਟਰ ਸੀ। ਗੌਰਤਲਬ ਹੈ ਕਿ ਤੁਸੀਂ ਆਪਣੇ ਵਟਸਐਪ ਤੋਂ ਵੀ ਆਸਾਨੀ ਨਾਲ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ। ਇੰਡੇਨ, ਐੱਚ. ਪੀ., ਭਾਰਤ ਗੈਸ ਦੀ ਬੁਕਿੰਗ ਵਟਸਐਪ ਜ਼ਰੀਏ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੇਟੀਐੱਮ ਵਰਗੇ ਡਿਜੀਟਲ ਚੈਨਲਾਂ ਰਾਹੀਂ ਵੀ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ ਅਤੇ ਇਹ ਚੈਨਲ ਪਹਿਲੀ ਵਾਰ ਪੇਮੈਂਟ 'ਤੇ ਕੈਸ਼ਬੇਕ ਵੀ ਦਿੰਦੇ ਹਨ।

ਇਹ ਵੀ ਪੜ੍ਹੋ- ਹੁਣ WhatsApp ਤੋਂ ਕਰੋ Indane, HP ਦਾ ਰਸੋਈ ਗੈਸ ਸਿਲੰਡਰ ਬੁੱਕ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev