100 ਸਾਲ ਪਹਿਲਾਂ ਅਜਿਹੀ ਦਿਖਦੀ ਸੀ Royal Enfield, ਦੇਖੋ ਤਸਵੀਰਾਂ

02/15/2018 8:43:20 PM

ਜਲੰਧਰ—ਇਸ ਵਾਰ ਆਟੋ ਐਕਸਪੋ 'ਚ ਕਈ ਨਵੀਆਂ ਕਾਰਾਂ ਅਤੇ ਬਾਈਕਸ ਲਾਂਚ ਹੋਈਆਂ ਹਨ ਪਰ ਲੋਕਾਂ ਦੀ ਭੀੜ ਨੂੰ ਆਕਰਸ਼ਤ ਕੀਤਾ ਇਕ ਬਾਈਕ ਨੇ। ਇਹ ਕੋਈ ਮਾਮੂਲੀ ਬਾਈਕ ਨਹੀਂ ਹੈ ਬਲਕਿ ਇਹ ਨੌਜਵਾਨਾਂ ਦੀ ਧੜਕਣ ਰਾਇਲ ਐਨਫੀਲਡ ਦਾ 1922 ਦਾ ਮਾਡਲ ਹੈ। ਬਾਈਕ ਨੂੰ ਸਾਲ 1920 'ਚ ਲਾਂਚ ਕੀਤਾ ਗਿਆ ਸੀ।

ਇਹ ਬਾਈਕ ਮੋਟਰਸਾਈਕਲ ਘੱਟ ਸਾਈਕਲ ਜ਼ਿਆਦਾ ਨਜ਼ਰ ਆਉਂਦੀ ਹੈ। ਹਾਲਾਂਕਿ ਇਸ ਨੂੰ ਬਾਅਦ 'ਚ 1921 ਅਤੇ 1922 'ਚ ਅਪਡੇਟ ਕੀਤਾ ਗਿਆ। ਇਸ ਵੇਲੇ ਕੇਵਲ ਪੰਜ ਰਾਇਲ ਐਨਫੀਲਡ 1922 ਦੇ ਮਾਡਲ ਮੌਜੂਦ ਹਨ। ਇਸ ਬਾਈਕ ਨੇ ਕਈ ਰੇਸ 'ਚ ਹਿੱਸਾ ਲਿਆ ਅਤੇ ਜਿੱਤ ਹਾਸਲ ਕੀਤੀ।

ਬਾਈਕ 'ਚ ਹੈਂਡ ਬ੍ਰੈਕ ਦਾ ਇਸਤੇਮਾਲ ਹੁੰਦਾ ਸੀ ਅਤੇ 250 ਸੀ.ਸੀ. ਦਾ ਇੰਜਣ ਲੱਗਿਆ ਹੋਇਆ ਸੀ।