ਛੋਟੇ ਕਾਰੋਬਾਰੀਆਂ ਨੂੰ ਮਿਲੇ ਬਿਨਾਂ ਜ਼ਮਾਨਤ ਦੇ 20 ਲੱਖ ਤੱਕ ਦਾ ਲੋਨ - ਰਿਜ਼ਰਵ ਬੈਂਕ

06/20/2019 2:01:30 PM

ਨਵੀਂ ਦਿੱਲੀ — MSME ਖੇਤਰ 'ਤੇ ਅਧਿਐਨ ਲਈ ਬਣਾਈ ਰਿਜ਼ਰਵ ਬੈਂਕ ਦੀ ਕਮੇਟੀ ਨੇ ਛੋਟੇ ਕਾਰੋਬਾਰੀਆਂ ਨੂੰ ਬਿਨਾਂ ਜ਼ਮਾਨਤ 20 ਲੱਖ ਰੁਪਏ ਤੱਕ ਦਾ ਲੋਨ ਦੇਣ ਦੀ ਸਿਫਾਰਸ਼ ਕੀਤੀ ਹੈ। ਸੇਬੀ ਨੇ ਸਾਬਕਾ ਚੇਅਰਮੈਨ ਯੂ.ਕੇ. ਸਿਨਹਾ ਦੀ ਅਗਵਾਈ ਵਾਲੀ ਕਮੇਟੀ ਨੇ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਵਿਚ ਮੁਦਰਾ ਲੋਨ ਦੇ ਤਹਿਤ ਮਿਲਣ ਵਾਲੇ ਕਰਜ਼ੇ ਦੀ ਰਾਸ਼ੀ ਨੂੰ ਦੁੱਗਣਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ।

ਮਾਮਲੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ 8 ਮੈਂਬਰੀ ਕਮੇਟੀ ਨੇ ਮਾਈਕਰੋ, ਸਮਾਲ ਅਤੇ ਦਰਮਿਆਨੇ ਉਦਯੋਗ(MSME) ਖੇਤਰ ਦੀ ਵਿੱਤੀ ਸਥਿਰਤਾ ਲਈ ਕਈ ਲੰਮੇ ਸਮੇਂ ਦੇ ਹੱਲ ਸੁਝਾਉਂਦਾ ਹੈ। ਇਸ ਵਿਚ ਬੈਡ ਲੋਨ ਦੇ ਪੁਨਰਗਠਨ 'ਤੇ ਵੀ ਜ਼ੋਰ ਦਿੱਤਾ ਗਿਆ ਹੈ।  ਕਮੇਟੀ ਨੇ ਕਿਹਾ ਕਿ ਇਸ ਖੇਤਰ ਨੂੰ ਵਧਾਉਣ ਲਈ ਬਿਨਾਂ ਜ਼ਮਾਨਤ ਕਰਜ਼ੇ ਦੀ ਰਾਸ਼ੀ ਨੂੰ ਦੁੱਗਣਾ ਯਾਨੀ ਕਿ 20 ਲੱਖ ਰੁਪਏ ਕਰਨਾ ਚਾਹੀਦਾ ਹੈ।

ਜੇਕਰ ਕੇਂਦਰੀ ਬੈਂਕ ਇਨ੍ਹਾਂ ਸਿਫਾਰਸ਼ਾਂ ਨੂੰ ਲਾਗੂ ਕਰਦਾ ਹੈ ਤਾਂ ਉਸਨੂੰ 2010 ਦੇ ਆਪਣੇ ਸਰਕੂਲਰ 'ਚ ਬਦਲਾਅ ਕਰਨਾ ਹੋਵੇਗਾ, ਜਿਸਦੇ ਤਹਿਤ ਹੁਣ ਤੱਕ ਛੋਟੇ ਕਾਰੋਬਾਰੀਆਂ ਨੂੰ ਬਿਨਾਂ ਜ਼ਮਾਨਤ 10 ਲੱਖ ਰੁਪਏ ਤੱਕ ਦਾ ਕਰਜ਼ਾ ਮਿਲਦਾ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਛੋਟੇ ਕਾਰੋਬਾਰੀਆਂ ਨੂੰ ਮਿਲਣ ਵਾਲੇ ਲੋਨ 'ਚ ਪਿਛਲੇ ਵਿੱਤੀ ਸਾਲ 'ਚ ਸਿਰਫ 5 ਫੀਸਦੀ ਦਾ ਵਾਧਾ ਰਿਹਾ।

ਮੁਦਰਾ ਲੋਨ ਦਾ ਵਧੇ ਦਾਇਰਾ

ਕਮੇਟੀ ਨੇ ਮੁਦਰਾ ਲੋਨ ਦੇ ਤਹਿਤ ਛੋਟੇ ਕਾਰੋਬਾਰੀਆਂ ਨੂੰ ਮਿਲਣ ਵਾਲੀ ਰਾਸ਼ੀ ਨੂੰ ਦੁੱਗਣੀ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਦੇ ਤਹਿਤ ਅਜੇ ਸ਼ਿਸ਼ੂ ਕੈਟੇਗਰੀ 'ਚ 50 ਹਜ਼ਾਰ , ਕਿਸ਼ੋਰ ਕੈਟੇਗਰੀ 'ਚ 5 ਲੱਖ ਅਤੇ ਤਰੁਣ ਕੈਟੇਗਰੀ 'ਚ 10 ਲੱਖ ਤੱਕ ਦਾ ਕਰਜ਼ਾ ਮਿਲਦਾ ਹੈ। ਕਮੇਟੀ ਨੇ ਕਿਹਾ ਹੈ ਕਿ ਮੁਦਰਾ ਲੋਨ ਦੇ ਤਹਿਤ ਛੋਟੇ ਕਾਰੋਬਾਰੀਆਂ ਨੂੰ ਘੱਟੋ-ਘੱਟ 1 ਲੱਖ ਦਾ ਕਰਜ਼ਾ ਦਿੱਤਾ ਜਾਣਾ ਚਾਹੀਦੈ। ਦੱਸਣ ਯੋਗ ਹੈ ਕਿ MSME ਮੰਤਰਾਲੇ ਦੇ ਕ੍ਰੈਡਿਟ ਗਾਰੰਟੀ ਫੰਡ ਤੋਂ ਛੋਟੇ ਕਾਰੋਬਾਰੀਆਂ ਨੂੰ 2 ਕਰੋੜ ਤੱਕ ਦਾ ਲੋਨ ਬਿਨਾਂ ਗਾਰੰਟੀ ਦੇਣ ਦੀ ਵਿਵਸਥਾ ਹੈ, ਪਰ ਬੈਂਕਾਂ ਤੋਂ ਲੋਨ ਲੈਣ 'ਚ ਦਿੱਕਤ ਆਉਂਦੀ ਹੈ।