ਲੋਨ ਨਹੀਂ ਵੀ ਲਵੋਗੇ ਤਾਂ ਵੀ ਘਰ ਖਰੀਦਣ ''ਤੇ ਸਰਕਾਰ ਦੇਵੇਗੀ 1.5 ਲੱਖ ਰੁਪਏ

09/22/2017 5:41:42 PM

ਨਵੀਂ ਦਿੱਲੀ—ਰਿਅਲ ਅਸਟੇਟ ਮਾਰਕਿਟ ਬੁਰੀ ਤਰ੍ਹਾਂ ਟੁੱਟਣ ਤੋਂ ਬਾਅਦ ਸਰਕਾਰ ਨੂੰ ਕਿਫਾਇਤੀ ਘਰਾਂ ਦੇ ਨਿਰਮਾਣ ਨੂੰ ਉਤਸ਼ਾਹ ਦੇਣ ਦੇ ਇਰਾਦੇ ਤੋਂ ਇਸ 'ਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਸਕੀਮ ਦੇ ਤਹਿਤ ਜੇਕਰ ਪ੍ਰਾਈਵੇਟ ਜ਼ਮੀਨ 'ਤੇ ਵੀ ਮਕਾਨ ਬਣਾਏ ਜਾਂਦੇ ਹਨ, ਤਾਂ ਇਸ ਸਥਿਤੀ 'ਚ ਵੀ ਸਰਕਾਰ ਸਹਾਇਤਾ ਰਾਸ਼ੀ ਪ੍ਰਦਾਨ ਕਰੇਗੀ।
ਆਵਾਸ ਅਤੇ ਸ਼ਹਿਰੀ ਕਾਰਜਕਾਲ ਮੰਤਰਾਲੇ ਦੀ ਇਸ ਪਾਲਿਸੀ ਦੇ ਤਹਿਤ ਜੇਕਰ ਪ੍ਰਾਈਵੇਟ ਜ਼ਮੀਨ 'ਤੇ ਬਿਲਡਰ ਮਕਾਨ ਬਣਾਉਂਦੇ ਹਨ, ਤਾਂ ਉਸ ਨੂੰ ਖਰੀਦਣ ਲਈ ਲੋਨ ਦੇ ਵਿਆਜ਼ 'ਚ ਕੇਂਦਰ ਸਰਕਾਰ ਵੱਧ ਤੋਂ ਵੱਧ ਢਾਈ ਲੱਖ ਤਕ ਦੀ ਛੋਟ ਦੇਵੇਗੀ। ਹਾਲਾਂਕਿ ਕਈ ਇਨ੍ਹਾਂ ਮਕਾਨਾਂ ਨੂੰ ਖਰੀਦਣ ਲਈ ਬੈਂਕ ਤੋਂ ਕਰਜ਼ਾ ਨਹੀਂ ਲੈਂਦਾ ਹੈ ਤਾਂ ਵੀ ਉਸ ਨੂੰ ਡੇਢ ਲੱਖ ਰੁਪਏ ਤਕ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਹ ਰਾਸ਼ੀ ਵੀ ਸਰਕਾਰ ਵਲੋਂ ਹੀ ਮਿਲੇਗੀ।
ਹਾਓਸਿੰਗ ਮਿਨੀਸਟਰੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਇਹ ਪਾਲਿਸੀ ਇਸ ਲਈ ਲੈ ਕੇ ਆਈ ਹੈ ਕਿਉਂਕਿ ਜ਼ਿਆਦਾਤਰ ਬਿਲਡਰ ਮਹਿੰਗੇ ਅਤੇ ਆਲੀਸ਼ਾਨ ਮਕਾਨਾਂ ਦਾ ਨਿਰਮਾਣ ਕਰਦੇ ਹਨ, ਜਦੋਂਕਿ ਇਸ ਸਮੇਂ ਅਜਿਹੇ ਮਕਾਨਾਂ ਦੀ ਜ਼ਰੂਰਤ ਹੈ ਜੋ ਕਿਫਾਇਤੀ ਅਤੇ ਸਸਤੀ ਦਰ 'ਚ ਮਿਲਣ ਵਾਲੇ ਹੋਣ।