ਈ-ਬਿੱਲਾਂ ਦੀ ਰਜਿਸਟ੍ਰੇਸ਼ਨ ਲਈ ਈਵਾਈ ਸਮੇਤ 4 ਕੰਪਨੀਆਂ ਸੂਚੀਬੱਧ

03/07/2023 1:24:49 PM

ਨਵੀਂ ਦਿੱਲੀ (ਭਾਸ਼ਾ) – ਜੀ. ਐੱਸ. ਟੀ. ਨੈੱਟਵਰਕ (ਜੀ. ਐੱਸ. ਟੀ. ਐੱਨ.) ਨੇ ਕਾਰੋਬਾਰਾਂ ਨੂੰ ਇਲੈਕਟ੍ਰਾਨਿਕ ਬਿੱਲ (ਈ-ਬਿੱਲ) ਦੀ ਰਜਿਸਟ੍ਰੇਸ਼ਨ ਨਾਲ ਜੁੜੀਆਂ ਸੇਵਾਵਾਂ ਦੇਣ ਲਈ ਈਵਾਈ ਅਤੇ ਆਈਰਿਸ ਬਿਜ਼ਨੈੱਸ ਸਮੇਤ 4 ਨਿੱਜੀ ਕੰਪਨੀਆਂ ਨੂੰ ਸੂਚੀਬੱਧ ਕੀਤਾ ਹੈ। 10 ਕਰੋੜ ਰੁਪਏ ਜਾਂ ਉਸ ਤੋਂ ਵੱਧ ਦੇ ਕਾਰੋਬਾਰ ਵਾਲੀਆਂ ਫਰਮਾਂ ਨੂੰ ਹੋਰ ਫਰਮਾਂ ਨਾਲ ਸਾਰੇ ਤਰ੍ਹਾਂ ਦੇ ਲੈਣ-ਦੇਣ ਲਈ ਈ-ਬਿੱਲ ਦਾ ਇਸਤੇਮਾਲ ਕਰਨਾ ਪੈਂਦਾ ਹੈ। ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਪ੍ਰਣਾਲੀ ਦੇ ਘੇਰੇ ’ਚ ਆਉਣ ਵਾਲੇ ਟੈਕਸਦਾਤਾ ਈ-ਬਿੱਲਾਂ ਦੀ ਜੀ. ਐੱਸ. ਟੀ. ਐੱਨ. ’ਤੇ ਰਜਿਸਟ੍ਰੇਸ਼ਨ ਕਰਨ ਲਈ ਹੁਣ ਤੱਕ ਸਿਰਫ ਸਰਕਾਰੀ ਪੋਰਟਲ ਦੀ ਹੀ ਵਰਤੋਂ ਕਰ ਸਕਦੇ ਸਨ ਪਰ ਹੁਣ ਉਨ੍ਹਾਂ ਕੋਲ 4 ਹੋਰ ਬਦਲ ਵੀ ਹੋਣਗੇ।

ਇਹ ਵੀ ਪੜ੍ਹੋ : ਅਡਾਨੀ-ਹਿੰਡਨਬਰਗ ਵਿਵਾਦ 'ਚ ਸਾਬਕਾ RBI ਗਵਰਨਰ ਰਘੂਰਾਮ ਰਾਜਨ ਨੇ ਚੁੱਕੇ ਕਈ ਅਹਿਮ ਸਵਾਲ

ਜੀ. ਐੱਸ. ਟੀ. ਐੱਨ. ਨੇ ਇਕ ਸਲਾਹ ਜਾਰੀ ਕਰਦੇ ਹੋਏ ਕਿਹਾ ਕਿ ਸਾਰੇ ਜੀ. ਐੱਸ. ਟੀ. ਟੈਕਸਦਾਤਿਆਂ ਨੂੰ ਈ-ਬਿੱਲ ਰਜਿਸਟ੍ਰੇਸ਼ਨ ਸੇਵਾਵਾਂ ਦੇਣ ਲਈ 4 ਨਿੱਜੀ ਕੰਪਨੀਆਂ-ਕਲੀਅਰ ਟੈਕਸ, ਸਿਗਨੇਟ, ਈ. ਐਂਡ ਵਾਈ. ਅਤੇ ਆਈਰਿਸ ਬਿਜ਼ਨੈੱਸ ਲਿਮਟਿਡ ਨੂੰ ਪੈਨਲ ’ਚ ਸ਼ਾਮਲ ਕੀਤਾ ਗਿਆ ਹੈ। ਜੀ.ਐੱਸ. ਟੀ. ਪ੍ਰਣਾਲੀ ਦੇ ਤਕਨਾਲੋਜੀ ਨੈੱਟਵਰਕ ਜੀ. ਐੱਸ. ਟੀ. ਐੱਨ. ਨੇ ਕਿਹਾ ਕਿ ਨਿੱਜੀ ਕੰਪਨੀਆਂ ਨੂੰ ਸੂਚੀਬੱਧ ਕਰਨ ਨਾਲ ਈ-ਬਿੱਲ ਰਜਿਸਟ੍ਰੇਸ਼ਨ ਦੀ ਸਮਰੱਥਾ ਵਧ ਜਾਏਗੀ।

ਇਹ ਵੀ ਪੜ੍ਹੋ : ਸੈਲਾਨੀਆਂ ਲਈ ਜਲਦ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ , 15 ਲੱਖ ਰੰਗ-ਬਿਰੰਗੇ ਫੁੱਲ ਕਰਨਗੇ ਸੁਆਗਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur