ਬਾਜ਼ਾਰ 'ਚ ਹਲਕੀ ਗਿਰਾਵਟ, ਸੈਂਸੈਕਸ 32799 ਅਤੇ ਨਿਫਟੀ 10089 'ਤੇ ਖੁੱਲ੍ਹਿਆ

12/06/2017 10:02:46 AM

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਹੋਣ ਵਾਲੀ ਦੋ ਮਹੀਨੇ ਦੀ ਮੌਦਰਿਕ ਨੀਤੀ ਸਮੀਖਿਆ ਮੀਟਿੰਗ ਦੇ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਲਕੀ ਗਿਰਾਵਟ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 3.94 ਅੰਕ ਭਾਵ 0.01 ਫੀਸਦੀ ਡਿੱਗ ਕੇ 32,798.50 'ਤੇ ਅਤੇ ਨਿਫਟੀ 29.45 ਅੰਕ ਭਾਵ 0.29 ਫੀਸਦੀ ਡਿੱਗ ਕੇ 10,088.80 'ਤੇ ਖੁੱਲ੍ਹਿਆ।ਫਿਲਹਾਲ ਸੈਂਸੈਕਸ 70 ਅੰਕ ਭਾਵ 0.25 ਫੀਸਦੀ ਦੀ ਗਿਰਾਵਟ ਦੇ ਨਾਲ 32,730 ਅਤੇ ਨਿਫਟੀ 30 ਅੰਕ ਭਾਵ 0.3 ਫੀਸਦੀ ਦੀ ਕਮਜ਼ੋਰੀ ਦੇ ਨਾਲ 10,088 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਦਬਾਅ ਦਿਸ ਰਿਹਾ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.3 ਫੀਸਦੀ ਡਿੱਗਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਬੈਂਕ ਨਿਫਟੀ ਵੀ ਫਿਸਲਿਆ
ਮੈਟਲ, ਬੈਂਕਿੰਗ, ਆਟੋ, ਐੱਫ.ਐੱਮ.ਸੀ.ਜੀ., ਪੀ.ਐੱਸ.ਯੂ ਬੈਂਕ ਅਤੇ ਪਾਵਰ ਸ਼ੇਅਰਾਂ ਨੇ ਬਾਜ਼ਾਰ 'ਤੇ ਦਬਾਅ ਬਣਾਇਆ ਹੈ। ਬੈਂਕ ਨਿਫਟੀ 0.3 ਫੀਸਦੀ ਡਿੱਗ ਕੇ 25,041 ਦੇ ਪੱਧਰ 'ਤੇ ਆ ਗਿਆ ਹੈ। ਨਿਫਟੀ ਦੇ ਮੈਟਲ ਇੰਡੈਕਸ 'ਚ 1.5 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। 
ਟਾਪ ਗੇਨਰਸ
ਇੰਫੋਸਿਸ, ਬਾਸ਼, ਸਨ ਫਾਰਮਾ, ਡਾ ਰੇੱਡੀਜ ਲੈਬਸ, ਟੇਕ ਮਹਿੰਦਰਾ, ਟੀ.ਸੀ.ਐੱਫ., ਰਿਲਾਇੰਸ
ਟਾਪ ਲੂਜਰਸ
ਵੇਦਾਂਤਾ, ਹਿੰਡਾਲਕੋ, ਟਾਟਾ ਸਟੀਲ, ਆਈਸ਼ਰ ਮੋਟਰਸ, ਯਸ਼ ਬੈਂਕ, ਐੱਸ.ਬੀ.ਆਈ., ਅਦਾਨੀ ਪੋਰਟ, ਹੀਰੋ ਮੋਟੋਕਾਰਪ।