ਅੰਬਾਨੀ ’ਤੇ LIC ਦਾ ਵੱਡਾ ਦਾਅ, ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਦੀ 6.66 ਫ਼ੀਸਦੀ ਹਿੱਸੇਦਾਰੀ ਖ਼ਰੀਦੀ

08/23/2023 10:33:33 AM

ਨਵੀਂ ਦਿੱਲੀ (ਭਾਸ਼ਾ)– ਗੌਤਮ ਅਡਾਨੀ ਦੀਆਂ ਕਈ ਕੰਪਨੀਆਂ ’ਚ ਦਾਅ ਲਗਾਉਣ ਤੋਂ ਬਾਅਦ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਹੁਣ ਮੁਕੇਸ਼ ਅੰਬਾਨੀ ’ਤੇ ਭਰੋਸਾ ਜਤਾਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ. ਆਈ. ਸੀ. ਨੇ ਰਿਲਾਇੰਸ ਇੰਡਸਟ੍ਰੀਜ਼ ਤੋਂ ਵੱਖ ਹੋ ਕੇ ਮਾਰਕੀਟ ’ਚ ਲਿਸਟ ਹੋਣ ਜਾ ਰਹੀ ਕੰਪਨੀ ‘ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ’ ਦੀ 6.66 ਫ਼ੀਸਦੀ ਹਿੱਸੇਦਾਰੀ ਖਰੀਦ ਲਈ ਹੈ।

ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ

ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਬਾਰੇ ਪਹਿਲਾਂ ਤੋਂ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਫਾਈਨਾਂਸ ਸੈਕਟਰ ’ਚ ਕੰਮ ਕਰਨ ਵਾਲੀ ਇਹ 5ਵੀਂ ਸਭ ਤੋਂ ਵੱਡੀ ਕੰਪਨੀ ਹੋਵੇਗੀ। ਅਜਿਹੇ ’ਚ ਐੱਲ. ਆਈ. ਸੀ. ਵਰਗੀ ਵੱਡੀ ਕੰਪਨੀ ਦਾ ਇਸ ’ਚ ਦਾਅ ਲਗਾਉਣਾ, ਬਾਜ਼ਾਰ ਦੇ ਇਸ ਦਾਅਵੇ ਨੂੰ ਹੋਰ ਮਜ਼ਬੂਤੀ ਦਿੰਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਐੱਲ. ਆਈ. ਸੀ. ਨੂੰ ਗੌਤਮ ਅਡਾਨੀ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕਰਨ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ

ਜੀਓ ਫਾਈਨਾਂਸ਼ੀਅਲ ਦਾ ਬੀ. ਐੱਸ. ਈ. ਸੂਚਕ ਅੰਕ ਤੋਂ ‘ਆਈਸੋਲੇਸ਼ਨ’ 29 ਅਗਸਤ ਤੱਕ ਮੁਲਤਵੀ
ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਈ ਰਿਲਾਇੰਸ ਸਮੂਹ ਦੀ ਗੈਰ-ਬੈਂਕਿੰਗ ਵਿੱਤੀ ਸੇਵਾ ਕੰਪਨੀ ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ (ਜੇ. ਐੱਫ. ਐੱਸ. ਐੱਲ.) ਨੂੰ ਬੀ.ਐੱਸ. ਈ. ਦੇ ਸਾਰੇ ਸੂਚਕ ਅੰਕਾਂ ਤੋਂ ‘ਆਈਸੋਲੇਸ਼ਨ’ ਕੰਮ 29 ਅਗਸਤ ਤੱਕ ਲਈ ਟਾਲ ਦਿੱਤਾ ਗਿਆ ਹੈ। ਦੇਸ਼ ਦੇ ਪ੍ਰਮੁੱਖ ਸ਼ੇਅਰ ਬਾਜ਼ਾਰ ਬੀ. ਐੱਸ. ਈ. ਨੇ ਮੰਗਲਵਾਰ ਨੂੰ ਕਿਹਾ ਕਿ ਸੂਚਕ ਅੰਕ ਕਮੇਟੀ ਨੇ ਜੇ. ਐੱਫ. ਐੱਸ. ਐੱਲ. ਵਿਚ ਲਗਾਤਾਰ ਦੋ ਦਿਨਾਂ ਤੱਕ ਹੇਠਲਾ ਸਰਕਟ ਲੱਗਣ ਤੋਂ ਬਾਅਦ ਇਸ ਨੂੰ ਸਾਰੇ ਸੂਚਕ ਅੰਕਾਂ ਤੋਂ ਹਟਾਉਣ ਦਾ ਕੰਮ ਤਿੰਨ ਦਿਨਾਂ ਲਈ ਟਾਲ ਦਿੱਤਾ ਹੈ।

ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ

ਹੁਣ ਇਸ ਨੂੰ 29 ਅਗਸਤ ਨੂੰ ਸੂਚਕ ਅੰਕਾਂ ਤੋਂ ਹਟਾਇਆ ਜਾਏਗਾ। ਪਹਿਲਾਂ ਜੀਓ ਫਾਈਨਾਂਸ਼ੀਅਲ ਦਾ ਸ਼ੇਅਰ 24 ਅਗਸਤ ਨੂੰ ਸੂਚਕ ਅੰਕਾਂ ਤੋਂ ਹਟਾਇਆ ਜਾਣ ਵਾਲਾ ਸੀ ਪਰ ਇਸ ਦੇ ਸ਼ੇਅਰਾਂ ’ਚ ਦੋ ਦਿਨਾਂ ਦੇ ਅੰਦਰ ਲਗਾਤਾਰ ਹੇਠਲਾ ਸਰਕਟ ਲੱਗਣ ਨਾਲ ਇਸ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur