LIC ਨੂੰ ਮਿਲਿਆ 25,464.46 ਕਰੋੜ ਰੁਪਏ ਦਾ ਇਨਕਮ ਟੈਕਸ ਰਿਫੰਡ

01/14/2024 11:57:29 AM

ਨਵੀਂ ਦਿੱਲੀ – ਦੇਸ਼ ਦੀ ਸ ਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਯਾਨੀ ਐੱਲ. ਆਈ. ਸੀ. ਨੂੰ 25,464 ਕਰੋੜ ਰੁਪਏ ਦਾ ਇਨਕਮ ਟੈਕਸ ਰਿਫੰਡ ਮਿਲਿਆ ਹੈ। ਕੰਪਨੀ ਨੇ ਕਿਹਾ ਕਿ ਇਹ ਰਿਫੰਡ ਪਿਛਲੇ ਸੱਤ ਵਿੱਤੀ ਸਾਲਾਂ ਵਿਚ ਪਾਲਿਸੀਧਾਰਕਾਂ ਦੇ ਅੰਤਰਿਮ ਬੋਨਸ ਨਾਲ ਸਬੰਧਤ ਹੈ। ਐੱਲ. ਆਈ. ਸੀ. ਨੇ ਵੀਰਵਾਰ ਨੂੰ ਇਕ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਇਨਕਮ ਟੈਕਸ ਅਪੀਲ ਟ੍ਰਿਬਿਊਨਲ (ਆਈ. ਟੀ. ਏ. ਟੀ.) ਦੇ ਹੁਕਮ ਦੇ ਤਹਿਤ ਆਮਦਨ ਕਰ ਵਿਭਾਗ ਨੇ 25,464.46 ਕਰੋੜ ਰੁਪਏ ਦੇ ਰਿਫੰਡ ਲਈ ਸੂਚਨਾ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ :    ਮਸ਼ਹੂਰ ਭਾਰਤੀ ਹਸਤੀਆਂ ਦੀ ਫੌਜ ਚਲੀ ਦਾਵੋਸ, ਭਾਰਤ ਦੀ ਧਮਕ ਨਾਲ ਗੂੰਜੇਗਾ World Economic Forum

ਸਤੰਬਰ ’ਚ ਸਮਾਪਤ ਪਿਛਲੀ ਛਿਮਾਹੀ ਵਿਚ ਐੱਲ. ਆਈ. ਸੀ. ਨੇ 17,469 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਸੀ ਜਦ ਕਿ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ ਇਹ 16,635 ਕਰੋੜ ਰੁਪਏ ਸੀ। ਫਾਈਲਿੰਗ ਮੁਤਾਬਕ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿਚ ਐੱਲ. ਆਈ. ਸੀ. ਦੀ ਨਵੀਂ ਬਿਜ਼ਨੈੱਸ ਪ੍ਰੀਮੀਅਮ ਇਨਕਮ (ਇੰਡੀਵਿਜ਼ੁਅਲ) ਸੈਗਮੈਂਟ ਵਿਚ 2.65 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 25,814 ਕਰੋੜ ਰੁਪਏ ਹੋ ਗਿਆ ਜਦ ਕਿ ਇਕ ਸਾਲ ਪਹਿਲਾਂ ਦੀ ਮਿਆਦ ਵਿਚ ਇਹ 24535 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :    ਸਾਬਕਾ ਰਾਸ਼ਟਰਪਤੀ ਟਰੰਪ ਨੂੰ ਝਟਕਾ : ਨਿਊਯਾਰਕ ਟਾਈਮਜ਼ ਤੇ 3 ਪੱਤਰਕਾਰਾਂ ਨੂੰ ਅਦਾ ਕਰਨੇ ਪੈਣਗੇ 4 ਲੱਖ ਡਾਲਰ

ਇਹ ਵੀ ਪੜ੍ਹੋ :   iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur