ਕਿਰਤ ਮੰਤਰਾਲਾ ਸ਼ਿਕਾਇਤਾਂ ਦੇ ਤੇਜ਼ੀ ਨਾਲ ਹੱਲ ਲਈ ਅਗਲੇ ਮਹੀਨੇ ਸ਼ੁਰੂ ਕਰੇਗਾ ‘ਸੰਤੁਸ਼ਟ’ ਪੋਰਟਲ

12/30/2019 10:41:28 AM

ਨਵੀਂ ਦਿੱਲੀ — ਕਿਰਤ ਮੰਤਰਾਲਾ ਨੇ ਕਰਮਚਾਰੀਆਂ ਦੇ ਨਾਲ-ਨਾਲ ਨੌਕਰਾਦਾਤਿਆਂ ਦੀਆਂ ਸ਼ਿਕਾਇਤਾਂ ਦੇ ਹੱਲ ਦੇ ਨਾਲ ਹੀ ਜ਼ਮੀਨੀ ਪੱਧਰ ’ਤੇ ਕਿਰਤ ਕਾਨੂੰਨਾਂ ਦੇ ਪ੍ਰਭਾਵੀ ਲਾਗੂਕਰਨ ਲਈ ਅਗਲੇ ਮਹੀਨੇ ਨਵਾਂ ਪੋਰਟਲ ‘ਸੰਤੁਸ਼ਟ’ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਕ ਸੂਤਰ ਅਨੁਸਾਰ ਸ਼ੁਰੂ ’ਚ ਸੰਤੁਸ਼ਟ ਇੰਪਲਾਈਮੈਂਟ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਅਤੇ ਸਿਹਤ ਅਤੇ ਬੀਮਾ ਸੇਵਾਦਾਤਾ ਈ. ਐੱਸ. ਆਈ. ਸੀ. ਵਲੋਂ ਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਨਿਗਰਾਨੀ ਕਰੇਗਾ। ਬਾਅਦ ’ਚ ਪੋਰਟਲ ਮੰਤਰਾਲਾ ਦੀਆਂ ਹੋਰ ਇਕਾਈਆਂ ਦੇ ਕੰਮਾਂ ਨੂੰ ਸ਼ਾਮਲ ਕਰੇਗਾ। ਇਸ ’ਚ ਹਰ ਇਕ ਅਧਿਕਾਰੀਆਂ ਦੇ ਕੰਮ-ਕਾਜ ਦੇ ਮੁਲਾਂਕਣ ਦਾ ਅਸਲੀ ਸਮਾਂ ਆਧਾਰਿਤ ਅੰਕੜਾ ਵੀ ਹੋਵੇਗਾ।

ਸੂਤਰ ਅਨੁਸਾਰ ਕਰਮਚਾਰੀ ਅਤੇ ਨੌਕਰੀਦਾਤਾ ਆਪਣੀਆਂ ਸ਼ਿਕਾਇਤਾਂ ਪੋਰਟਲ ’ਤੇ ਦਰਜ ਕਰਵਾ ਸਕਦੇ ਹਨ। ਇਸ ਦੀ ਨਿਗਰਾਨੀ ਅੰਦਰੂਨੀ ਸੈੱਲ ਕਰੇਗਾ। ਇਸ ’ਚ 5 ਤੋਂ 6 ਅਧਿਕਾਰੀ ਹੋਣਗੇ। ਫਿਲਹਾਲ ਮੰਤਰਾਲਾ 44 ਕੇਂਦਰੀ ਕਿਰਤ ਕਾਨੂੰਨਾਂ ਨੂੰ 4 ਕੋਡਾਂ-ਤਨਖਾਹ, ਉਦਯੋਗਿਕ ਸਬੰਧ, ਸਮਾਜਕ ਸੁਰੱਖਿਆ ਅਤੇ ਕੰਮ ਵਾਲੀ ਥਾਂ ’ਤੇ ਸੁਰੱਖਿਆ, ਸਿਹਤ ਅਤੇ ਕੰਮ-ਕਾਜ ਦੀ ਸਥਿਤੀ ’ਚ ਸ਼੍ਰੇਣੀਬੱਧ ਕਰਨ ਦੀ ਪ੍ਰਕਿਰਿਆ ’ਚ ਹੈ।