ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update

12/08/2023 7:17:28 PM

ਨਵੀਂ ਦਿੱਲੀ - ਸਰਕਾਰ ਦੇ ਨਵੇਂ ਨਿਯਮ ਮੁਤਾਬਕ ਜੇਕਰ ਤੁਸੀਂ ਪਿਛਲੇ 10 ਸਾਲਾਂ 'ਚ ਇਕ ਵਾਰ ਵੀ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕੀਤਾ ਹੈ ਤਾਂ ਤੁਹਾਡੇ ਲਈ ਜ਼ਰੂਰੀ ਖਬਰ ਹੈ। ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਪਹਿਲਾਂ ਬਣਿਆ ਸੀ ਭਾਵ 10 ਸਾਲ ਪਹਿਲਾਂ ਅਪਡੇਟ ਕੀਤਾ ਗਿਆ ਸੀ, ਤਾਂ ਤੁਹਾਨੂੰ ਆਪਣਾ ਆਧਾਰ ਕਾਰਡ ਜਲਦ ਅਪਡੇਟ ਕਰਨਾ ਹੋਵੇਗਾ। ਇਸ ਲਈ ਸਰਕਾਰ ਨੇ ਆਖਰੀ ਤਰੀਕ 14 ਦਸੰਬਰ ਨਿਰਧਾਰਤ ਕੀਤੀ ਹੈ। ਨਿਯਮਾਂ ਮੁਤਾਬਕ 14 ਦਸੰਬਰ ਤੱਕ ਤੁਸੀਂ ਆਪਣਾ ਆਧਾਰ ਕਾਰਡ ਮੁਫ਼ਤ ਵਿੱਚ ਅਪਡੇਟ ਕਰ ਸਕਦੇ ਹੋ। ਆਧਾਰ ਅਪਡੇਟ ਕਰਨ ਲਈ ਤੁਸੀਂ ਕਿਸੇ ਵੀ ਆਧਾਰ ਕੇਂਦਰ ਜਾ ਸਕਦੇ ਹੋ ਜਾਂ ਘਰ ਬੈਠੇ ਆਨਲਾਈਨ ਵੀ ਕਰ ਸਕਦੇ ਹੋ। ਜੇਕਰ ਤੁਸੀਂ 14 ਦਸੰਬਰ ਤੱਕ ਅਪਡੇਟ ਨਹੀਂ ਕਰਦੇ, ਤਾਂ ਤੁਹਾਨੂੰ ਬਾਅਦ ਵਿੱਚ ਅਪਡੇਟ ਲਈ ਭੁਗਤਾਨ ਕਰਨਾ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਆਧਾਰ ਅਪਡੇਟ ਲਈ ਆਧਾਰ ਕੇਂਦਰ 'ਤੇ 50 ਰੁਪਏ ਦੀ ਫੀਸ ਵਸੂਲੀ ਜਾਂਦੀ ਹੈ ਪਰ UIDAI ਮੁਤਾਬਕ ਇਹ ਸੇਵਾ 14 ਦਸੰਬਰ ਤੱਕ ਮੁਫਤ ਹੈ। ਆਓ ਜਾਣਦੇ ਹਾਂ ਕਿ ਤੁਸੀਂ ਘਰ ਬੈਠੇ ਹੀ ਆਪਣਾ ਆਧਾਰ ਕਾਰਡ ਕਿਵੇਂ ਮੁਫ਼ਤ ਅਪਡੇਟ ਕਰ ਸਕਦੇ ਹੋ...

ਇਹ ਵੀ ਪੜ੍ਹੋ :      Tata Power ਦਾ ਮਾਰਕਿਟ ਕੈਪ 1 ਲੱਖ ਕਰੋੜ ਦੇ ਪਾਰ, ਸ਼ੇਅਰ ਨੇ ਬਣਾਇਆ ਨਵਾਂ ਹਾਈ

  • ਆਧਾਰ ਅਪਡੇਟ ਕਰਨ ਲਈ ਦੋ ਦਸਤਾਵੇਜ਼ਾਂ ਦੀ ਲੋੜ ਹੋਵੇਗੀ। 
  • ਪਹਿਲਾ ਪਛਾਣ ਪੱਤਰ ਅਤੇ ਦੂਜਾ ਘਰ ਦੇ ਪਤੇ ਦਾ ਸਬੂਤ। 
  •  ਤੁਸੀਂ ਪਛਾਣ ਦੇ ਸਬੂਤ ਵਜੋਂ ਵੋਟਰ ਕਾਰਡ ਦੇ ਸਕਦੇ ਹੋ।
  • ਆਨਲਾਈਨ ਅਪਡੇਟ ਲਈ UIDAI ਦੀ ਵੈੱਬਸਾਈਟ 'ਤੇ ਜਾਓ। 
  • ਅਪਡੇਟ ਆਧਾਰ ਦੇ ਆਪਸ਼ਨ 'ਤੇ ਕਲਿੱਕ ਕਰੋ। 
  • ਇਸ ਤੋਂ ਬਾਅਦ ਆਧਾਰ ਨੰਬਰ ਦਰਜ ਕਰਕੇ OTP ਜਾਰੀ ਹੋਵੇਗਾ ਇਸ ਰਾਹੀਂ ਲੌਗਇਨ ਕਰੋ।
  • ਇਸ ਤੋਂ ਬਾਅਦ ਦਸਤਾਵੇਜ਼ ਅਪਡੇਟ 'ਤੇ ਕਲਿੱਕ ਕਰੋ ਅਤੇ ਵੈਰੀਫਾਈ ਕਰੋ। 
  • ਹੁਣ ਹੇਠਾਂ ਦਿੱਤੀ ਡਰਾਪ ਲਿਸਟ ਵਿੱਚੋਂ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਦੀ ਸਕੈਨ ਕੀਤੀ ਕਾਪੀ ਅੱਪਲੋਡ ਕਰੋ।
  • ਹੁਣ ਸਬਮਿਟ 'ਤੇ ਕਲਿੱਕ ਕਰੋ। 
  • ਇਸ ਤੋਂ ਬਾਅਦ ਤੁਹਾਨੂੰ ਇੱਕ ਨੰਬਰ ਮਿਲੇਗਾ ਅਤੇ ਫਾਰਮ ਜਮ੍ਹਾਂ ਹੋ ਜਾਵੇਗਾ।
  •  ਇਸ ਨੰਬਰ ਤੋਂ ਤੁਸੀਂ ਅਪਡੇਟ ਦੀ ਸਥਿਤੀ ਦੀ ਜਾਂਚ ਕਰਨ ਦੇ ਯੋਗ ਵੀ ਹੋਵੋਗੇ। 
  • ਕੁਝ ਦਿਨਾਂ ਅੰਦਰ ਤੁਹਾਡਾ ਆਧਾਰ ਅਪਡੇਟ ਹੋ ਜਾਵੇਗਾ।

ਇਹ ਵੀ ਪੜ੍ਹੋ :        ਰਿਕਾਰਡ ਪੱਧਰ ਤੋਂ 1800 ਰੁਪਏ ਡਿੱਗਾ ਸੋਨਾ, ਚਾਂਦੀ 'ਚ ਵੀ ਆਈ ਗਿਰਾਵਟ, ਜਾਣੋ ਅੱਜ ਦੇ ਭਾਅ

ਇਹ ਵੀ ਪੜ੍ਹੋ :     Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Harinder Kaur

This news is Content Editor Harinder Kaur