OVL ਨੂੰ ਕੋਲੰਬੀਆ ਪ੍ਰੋਜੈਕਟ ਵਿਚ ਮਿਲਿਆ ਵੱਡੇ ਤੇਲ ਦਾ ਭੰਡਾਰ

12/05/2020 4:04:07 PM

ਨਵੀਂ ਦਿੱਲੀ (ਭਾਸ਼ਾ) — ਭਾਰਤੀ ਕੰਪਨੀ ਓ.ਐੱਨ.ਜੀ.ਸੀ ਵਿਦੇਸ਼ ਲਿਮਟਿਡ ਨੂੰ ਕੇਂਦਰੀ ਅਮਰੀਕੀ ਦੇਸ਼ ਕੋਲੰਬੀਆ ਦੇ ਲਾਨੋਸ ਬੇਸਿਨ ਪ੍ਰੋਜੈਕਟ ਵਿਚ ਖਣਿਜ ਤੇਲ ਦਾ ਇੱਕ ਵੱਡਾ ਭੰਡਾਰ ਮਿਲਿਆ ਹੈ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਸਨੂੰ ਲਾਨੋਸ ਬੇਸਿਨ ਦੇ ਬਲਾਕ ਸੀਪੀਓ-5 ਦੇ ਇੱਕ ਖੂਹ ਇੰਡੀਕੋ -2 ਖੂਹ ਵਿਚ ਤੇਲ ਦਾ ਭੰਡਾਰ ਮਿਲਿਆ ਹੈ। 

ਓ.ਐਨ.ਜੀ.ਸੀ. ਵਿਦੇਸ਼ ਸਰਕਾਰੀ ਖੇਤਰ ਦੀ ਤੇਲ ਖੋਜ ਕੰਪਨੀ ਓਐਨਜੀਸੀ ਦੀ ਇੱਕ ਸਹਾਇਕ ਕੰਪਨੀ ਹੈ ਅਤੇ ਵਿਦੇਸ਼ਾਂ ਵਿਚ ਤੇਲ ਦੀ ਖੋਜ ਲਈ ਠੇਕੇ ਲੈਂਦੀ ਹੈ। ਓ.ਐੱਨ.ਜੀ.ਸੀ ਵਿਦੇਸ਼ ਦੀ ਕੋਲੰਬੀਆ ਪ੍ਰਾਜੈਕਟ ਵਿਚ 70 ਪ੍ਰਤੀਸ਼ਤ ਹਿੱਸੇਦਾਰੀ ਹੈ। ਬਾਕੀ ਦੀ ਹਿੱਸੇਦਾਰੀ ਜੀਓਪਾਰਕ ਲਿਮਟਿਡ ਕੋਲ ਹੈ ਜਿਹੜੀ ਕਿ ਲਾਤੀਨੀ ਅਮਰੀਕੀ ਪ੍ਰਦੇਸ਼ ਵਿਚ ਤੇਲ / ਗੈਸ ਦਾ ਕਾਰੋਬਾਰ ਕਰਦੀ ਹੈ। ਟੈਸਟਿੰਗ ਦੌਰਾਨ ਇੰਡੀਕੋ -2 ਨੂੰ ਪ੍ਰਤੀ ਦਿਨ 6,300 ਬੈਰਲ ਦੀ ਦਰ ਨਾਲ ਤੇਲ ਮਿਲਿਆ। ਇਸ ਖੂਹ ਦਾ ਅਜੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ। ਓ.ਵੀ.ਐਲ. ਨੇ ਇਸ ਬਲਾਕ ਵਿਚ ਚੌਥੇ ਤੇਲ ਦਾ ਸਰੋਤ ਲੱਭਿਆ ਹੈ, ਜਿਸਦਾ ਵਪਾਰਕ ਸ਼ੋਸ਼ਣ ਕੀਤਾ ਜਾ ਸਕਦਾ ਹੈ। ਓ.ਐੱਨ.ਜੀ.ਸੀ ਵਿਦੇਸ਼ ਦੀ ਕੋਲੰਬੀਆ ਵਿਚ ਖੋਜ ਕਾਰਜਾਂ ਲਈ ਸੱਤ ਤੇਲ / ਗੈਸ ਬਲਾਕਾਂ ਵਿਚ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਇਹ ਸੰਯੁਕਤ ਕੰਪਨੀ ਮਾਨਸਰੋਵਰ ਐਨਰਜੀ ਕੋਲੰਬੀਆ ਲਿਮਟਿਡ 'ਚ ਬਰਾਬਰ ਦੀ ਹਿੱਸੇਦਾਰੀ ਦੇ ਨਾਲ ਦੋ ਅਜਿਹੇ ਬਲਾਕਾਂ ਵਿਚ ਵੀ ਹਿੱਸੇਦਾਰੀ ਹੈ ਜਿੱਥੋਂ ਤੇਲ / ਗੈਸ ਕੱਢਿਆ ਜਾ ਰਿਹਾ ਹੈ।

Harinder Kaur

This news is Content Editor Harinder Kaur