ਲਕਸ਼ਮੀ ਵਿਲਾਸ ਬੈਂਕ ''ਚ 790 ਕਰੋੜ ਰੁਪਏ ਦਾ ਘਪਲਾ, ਡਾਇਰੈਕਟਰਾਂ ਖਿਲਾਫ ਮੁਕੱਦਮਾ ਦਰਜ

09/28/2019 10:58:55 AM

ਨਵੀਂ ਦਿੱਲੀ — ਦੇਸ਼ ਦੇ ਪ੍ਰਮੁੱਖ ਨਿੱਜੀ ਬੈਂਕਾਂ ਦੇ ਸ਼੍ਰੇਣੀ 'ਚ ਸ਼ਾਮਲ ਲਕਸ਼ਮੀ ਵਿਲਾਸ ਬੈਂਕ ਦੇ ਨਿਰਦੇਸ਼ਕਾਂ ਦੇ ਖਿਲਾਫ ਦਿੱਲੀ ਪੁਲਸ ਦੀ ਅਪਰਾਧਕ ਸ਼ਾਖਾ ਨੇ 790 ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਹੈ। ਇਹ ਮੁਕੱਦਮਾ ਪੁਲਸ ਨੇ ਵਿੱਤੀ ਸੇਵਾ ਕੰਪਨੀ ਰੈਲੀਗਿਅਰ ਫਿਨਵੈਸਟ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਕੀਤਾ ਹੈ। 

ਰੈਲੀਗਿਅਰ ਕੰਪਨੀ ਨੇ ਲਗਾਇਆ ਦੋਸ਼

ਦਿੱਲੀ ਪੁਲਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਰੈਲੀਗਿਅਰ ਨੇ ਕਿਹਾ ਹੈ ਕਿ ਉਸਨੇ 790 ਕਰੋੜ ਰੁਪਏ ਦੀ ਐਫ.ਡੀ. ਬੈਂਕ 'ਚ ਕਰਵਾਈ ਸੀ, ਜਿਸ 'ਚ ਹੇਰਾ-ਫੇਰੀ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਅਜਿਹਾ ਲੱਗ ਰਿਹਾ ਹੈ ਕਿ ਪੈਸਿਆਂ ਦੀ ਹੇਰਾ-ਫੇਰੀ ਪੂਰੀ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਹੈ। ਫਿਲਹਾਲ ਪੁਲਸ ਨੇ ਬੈਂਕ ਦੇ ਡਾਇਰੈਕਟਰ ਦੇ ਖਿਲਾਫ ਧੋਖਾਧੜੀ, ਵਿਸ਼ਵਾਸਘਾਤ ਅਤੇ ਹੇਰਾਫੇਰੀ ਤੇ ਸਾਜਸ਼ ਦਾ ਮੁਕੱਦਮਾ ਦਰਜ ਕੀਤਾ ਹੈ।

ਬੈਂਕਾਂ ਲਈ ਸਖਤੀ ਵਰਤ ਰਿਹਾ ਰਿਜ਼ਰਵ ਬੈਂਕ

ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਪੁਲਸ ਨੇ ਬੈਂਕ ਦੇ ਕਿੰਨੇ ਡਾਇਰੈਕਟਰਾਂ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਬੈਂਕਾਂ ਦੀ ਹੋਂਦ ਨੂੰ ਧੱਕਾ ਲੱਗਾ ਹੈ ਅਤੇ ਲੋਕਾਂ ਦਾ ਬੈਂਕ ਦੇ ਪ੍ਰਤੀ ਵਿਸ਼ਵਾਸ ਘਟਿਆ ਹੈ। ਪਿਛਲੇ ਸਮੇਂ ਦੌਰਾਨ ਵਾਪਰੇ ਘਪਲਿਆਂ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਪਹਿਲਾਂ ਹੀ ਬੈਂਕਾਂ ਪ੍ਰਤੀ ਸਖਤ ਰਵੱਈਆ ਅਪਣਾ ਰਿਹਾ ਹੈ। ਮੰਗਲਵਾਰ ਨੂੰ ਹੀ ਰਿਜ਼ਰਵ ਬੈਂਕ ਨੇ 000 ਬੈਂਕ 'ਤੇ 6 ਮਹੀਨੇ ਤੱਕ ਬੈਂਕਿੰਗ ਕੰਮਕਾਜ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਰਿਜ਼ਰਵ ਬੈਂਕ ਨੇ ਗਾਹਕਾਂ ਨੂੰ 1,000 ਨਿਕਾਸੀ ਦੀ ਹੱਦ ਨੂੰ ਵਧਾਉਂਦੇ ਹੋਏ 10,000 ਰੁਪਏ ਕਢਵਾਉਣ ਲਈ ਆਗਿਆ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲਕਸ਼ਮੀ ਵਿਲਾਸ ਬੈਂਕ ਨੂੰ ਜਲਦੀ ਹੀ ਇੰਡੀਆ ਬੁੱਲਜ਼ ਖਰੀਦਣ ਵਾਲੀ ਹੈ।