L&T ਫਾਈਨੈਂਸ ਦਾ ਦੂਜੀ ਤਿਮਾਹੀ ਮੁਨਾਫਾ 69 ਫੀਸਦੀ ਘੱਟ ਕੇ 174 ਕਰੋੜ

10/19/2019 10:23:17 AM

ਨਵੀਂ ਦਿੱਲੀ—ਐੱਲ ਐਂਡ ਟੀ ਫਾਈਨੈਂਸ ਦਾ ਚਾਲੂ ਵਿੱਤੀ ਸਾਲ ਦੀ ਸਤੰਬਰ 'ਚ ਖਤਮ ਦੂਜੀ ਤਿਮਾਹੀ ਦਾ ਸ਼ੁੱਧ ਲਾਭ 69 ਫੀਸਦੀ ਘਟ ਕੇ 174 ਕਰੋੜ ਰੁਪਏ ਰਹਿ ਗਿਆ। ਕਾਰਪੋਰੇਟ ਟੈਕਸ 'ਚ ਕਟੌਤੀ ਦੇ ਬਾਅਦ ਮੁਅੱਤਲ ਟੈਕਸ ਸੰਪਤੀ (ਡੀ.ਟੀ.ਏ.) ਦੇ ਇਕਸਾਰ ਵਿਵਸਥਾ ਦੀ ਵਜ੍ਹਾ ਨਾਲ ਕੰਪਨੀ ਦਾ ਮੁਨਾਫਾ ਘਟਿਆ ਹੈ। ਕੰਪਨੀ ਨੇ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ 559.12 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਦੂਜੀ ਤਿਮਾਹੀ 'ਚ ਉਸ ਦੇ ਕੁੱਲ ਆਮਦਨ ਵਧ ਕੇ 3,711,85 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ 3,302.35 ਕਰੋੜ ਰੁਪਏ ਰਿਹਾ ਸੀ।

Aarti dhillon

This news is Content Editor Aarti dhillon